Saturday, January 22, 2022

ਕਿਸਮੱਤ ਦੀ ਗੱਲ ਹੈ ਸਾਰੀ p3

                        ਕਿਸਮੱਤ ਦੀ ਗੱਲ ਸਾਰੀ 

ਕਈਆਂ ਧੁਰੋਂ ਚੰਗੀ ਲਿਖਾਈ,ਕਈ ਲਿੱਖਾ ਕੇ ਆਏ ਮਾੜੀ

ਗੱਲ ਤਾਂ ਹੈ ਕਿਸਮੱਤ ਦੀ ਸਾਰੀ

ਨੰਬੇ ਸਾਲ ਦੇ ਘੋੜੇ ਵਰਗੇ,ਬਾਲੀ ਓਮਰੇ ਕਈ ਮਾਰੇ ਬਿਮਾਰੀ

ਕਈ ਸਰਮਾਇਆ ਨਾਲ ਲੱਦੇ ,ਕਈ ਫਿਰਣ ਬਿਖਾਰੀ

ਕਈਆਂ ਦੀ ਫ਼ਸਲ  ਸੋਕੇ ਸੱੜ ਗਈ,ਕਈਆਂ ਮੀਂਹ ਮਾਰੀ

ਕਈ ਅਨਾਥ ਸੜਕੀਂ ਰੁਲਦੇ,ਕਈਆਂ ਨੂੰ ਮਿਲੇ ਮਾਂ ਦੀ ਛਾਂ

ਕਈ ਵੱਡੇ ਮਹਿਲੀਂ ਵਸਣ,ਕਈਆਂ ਨੂੰ ਸੌਣ ਲਈ ਮਿਲੇ ਨਾ ਥਾਂ

ਕਈ ਘਰ ਓਲਾਦ ਤੋਂ ਵਾਂਜੇ,ਖੇਡਣ ਕਰਮਾਂ ਵਾਲੇ ਘਰ ਬੱਚੇ

ਧੀ ਪੁਤ ਤੋਂ ਕਈਆਂ ਸੁੱਖ ਪਾਇਆ,ਕਈ ਬੈਠ ਦੁੱਖੀ ਫੜ ਮੱਥੇ

ਕਈ ਨੇਰੇ ਗਵਾਚੇ ਫਿਰਦੇ,ਕਈਆਂ ਨੂੰ  ਪ੍ਕਾਸ਼ ਗਿਆਨ

ਬਿਨਾ ਸੂਝ ਬੂਝ ਕਈ ਘੁੱਮਣ,ਕਈ ਇੱਥੇ ਉਚ ਵਿਦਵਾਨ

ਕਈ ਨਾਸਤੱਕ ਰੱਬ ਨੂੰ ਨਾ ਮੰਨਣ,ਕਈਆਂ ਨੂੰ ਨਾਮ ਦੀ ਖੁਮਾਰੀ

ਕਈ ਭਾਣਾ ਮੰਨ ਚਲੱਣ,ਕਈ ਦੁਸ਼ਟ ਚਲੱਣ ਹੁਕਮੋ ਬਾਹਰੀ

ਮੈਂ ਤੁੱਛ ਸਮਝ ਨਾ ਪਾਇਆ,ਕਿਓਂ ਬਣਾਈ ਇਹ ਖੇਡ ਨਿਰਾਲੀ

ਕਿਓਂ ਰੱਬ ਇਹ ਮਾਇਆ ਬਣਾਈ,ਜਿੱਥੇ ਕਿਸਮੱਤ ਦੀ ਗੱਲ ਸਾਰੀ


No comments:

Post a Comment