Tuesday, January 25, 2022

ਸੱਚੇ ਆਦਰ ਦੀ ਲੋੜ p3

                             ਸੱਚੇ ਆਦਰ ਦੀ ਲੋੜ 

ਸਾਨੂੰ ਨਹੀਂ ਚਾਹੀਦੀ ਫ਼ੋਕੀ ਸ਼ਾਨ

ਮਹਿਲੀਂ ਨਹੀਂ ਪਸਾਰਨੀ ਲੱਤ ,ਚਾਹੀਦਾ ਛੋਟਾ ਮਕਾਨ

ਜੀਭ ਦੇ ਸਵਾਦ ਲਈ ਨਹੀਂ ਚਾਹੀਦੇ ਵਧਿਆ ਪਕਵਾਨ

ਸਾਦਾ ਖਾਈਏ ਦਾਲ ਰੋਟੀ,ਰਹਿਏ ਸੇਹਤਵਾਨ

ਜਾਦੀ ਜਾਇਦਾਤ ਨਹੀਂ ਚਾਹੀਦੀ,ਨਾ ਬਹੁਤੇ ਨੋਟ

ਬੱਸ ਜ਼ਰੂਰੱਤ ਲਈ ਕਾਫੀ ,ਕਦੇ ਆਵੇ ਨਾ ਤੋਟ

ਸੋਨੇ ਦੇ ਨਹੀਂ ਚਾਹੀਦੇ ਗਹਿਣੇ

ਖ਼ੁਸ਼ ਅਸੀਂ ਲੋਹੇ ਦਾ ਕੜਾ ਪਹਿਨੇ

ਸਾਨੂੰ ਨਹੀਂ ਚਾਹੀਦੇ ਲੋਕਾਂ ਦੇ ਸਲਾਮ

ਪਿੱਠ ਪਿਛੇ ਹੱਸੀ ਨਾ ਓੜੌਂਣ ,ਦੇਣ ਸੱਚਾ ਮਾਣ

ਅਪਣਿਆਂ ਨੂੰ ਦੁੱਖ ਦੀ ਨਾ ਹੋਵੇ ਕੋਈ ਮਾਰ

ਦਿਲੀਂ ਪਿਆਰ ਲੈ,ਵਸੇ ਸੁਖੀ ਪਰਵਾਰ

ਨਾ ਅਪਣਿਆਂ ਨੂੰ ਹੋਵੇ ਐਸੀ ਬਿਮਾਰੀ

ਸਹਿ ਨਾ ਸਕਿਏ,ਜੀਂਣਾ ਹੋ ਜਾਵੇ ਭਾਰੀ

ਸਾਥੀ ਮਿਲੇ ਐਸੀ,ਜੋ ਹੋਵੇ ਸਾਡੀ ਜਾਨ

ਸਹਾਰਾ ਬਣਿਏ ,ਦਈਏ ਦੂਜੇ ਨੂੰ ਦਿਲੋਂ ਮਾਣ

ਬੱਸ ਏਨਾ ਕ ਹੈ ਮੇਰੀ ਰੂਹ ਦਾ ਅਰਮਾਨ

ਸੱਚਾ ਆਦਰ ਦੇਂਵੀਂ ,ਨਹੀਂ ਚਾਹੀਦੀ ਫ਼ੋਕੀ ਸ਼ਾਨ

2 comments: