ਗੁੱਲੀ ਡੰਡਾ,ਖੁਦੋ ਖੂੰਡੀ
ਬੱਚਪਨ ਦੇ ਸੀ ਖੇਡ ਨਿਰਾਲੇ
ਖੇਲਦੇ ਸੀ ਅਸੀਂ ਹੋ ਮਤਵਾਲੇ
ਸਾਮਾਨ ਖੇਲ ਦੇ ਨਹੀਂ ਸੀ ਖ਼ਰੀਦਣੇ ਪੈਂਦੇ
ਜੋ ਪਿੰਡ ਮਿਲਦਾ ਉਸ ਨਾਲ ਸਾਰ ਲੈਂਦੇ
ਤੇਜੇ ਤਾਏ ਦਾ ਤੇਸਾ ਚੋਰੀ ਕਰ
ਗੁੱਲੀ ਲੈਂਦੇ ਸੀ ਲੁਕ ਕਰ ਘੜ
ਬਾਬੇ ਭਾਨੇ ਦੀ ਟਾਲੀਓਂ ਤੋੜ ਡੰਡਾ ਇੱਕ ਬਣਾਓਂਦੇ
ਖੁੱਤੀ ਬਣਾ ਕਰਤਾਰੇ ਦੇ ਖੇਤ,ਗੁੱਲੀ ਡੰਡੇ ਦਾ ਖੇਲ ਰਚਾਓੁਂਦੇ
ਖੁੱਦੋ ਖੂੰਡੀ ਸੀ ਇਕ ਹੋਰ ਖੇਲ
ਵੱਡੇ ਹੋ ਜਾਣਿਆ ਉਹ ਹਾਕੀ ਦਾ ਮੇਲ
ਸੂਤ ਦਾ ਧਾਗਾ ਲੈ,ਦਾਦੀ ਗੋਲ ਗੇਂਦ ਸੀ ਬਣਾਓਂਦੀ
ਫਿਰ ਨੀਲੇ ਰੰਗ ਦਿਆਂ,ਪਿੜੀਆਂ ਉਸ ਤੇ ਪਾਓਂਦੀ
ਵਧੀਆ ਖੂੰਡੀ ਤੂਤ ਦੀ ਸੀ ਬਣਦੀ
ਲਚੱਕਦਾਰ ਤੇ ਜਾਦਾ ਦੇਰ ਹੰਡਦੀ
ਗਾਮਾ ਮਾਸ਼ਾ ਸੱਭ ਰਲ ਸੀ ਖੇਡਦੇ
ਰੋਲ ਮਾਰ,ਗੋਲ ਹੋਣ ਤੇ ਝਗੜਾ ਕਰਦੇ
ਉਹ ਜ਼ਮਾਨੇ ਦੀ ਗੱਲ ਹੀ ਸੀ ਹੋਰ
ਬੇ-ਫਿਕਰ ਖੇਡਣਾ ਨਹੀਂ ਪੜਾਈ ਦਾ ਜ਼ੋਰ
ਵੱਡੇ ਹੋਏ ਹੋਏ ਜਿੰਦਗੀ ਦੇ ਖੇਲ ਵਿੱਚ ਮਸਰੂਫ਼
ਖ਼ੁਸ਼ ਖੇਡਣ ਵੱਡਭਾਗੀ,ਬਾਕੀ ਹੋ ਕੇ ਮਜਬੂਰ
ਦਿਲ ਖਿੜ ਜਾਂਦਾ ਜੱਦ ਉਹ ਖੇਡ ਉਹ ਹਾਂਡੀਂ ਯਾਦ ਆਓਂਣ
ਬੱਸ ਨਾ ਚੱਲੇ ਨਹੀਂ ਤਾਂ ਸੱਭ ਉਹ ਦਿਨ ਵਾਪਸ ਲਿਓਂਣ
No comments:
Post a Comment