ਬੁੱਢੇ ਦੇ ਦਿੱਲ ਦਾ ਅਰਮਾਨ
ਕਿਦਾਂ ਦਾ ਆਇਆ ਸਮਾਂ
ਕੋਈ ਨਾ ਸੁਣੇ ਕੇਹਨੂੰ ਕਹਾਂ
ਸ਼ਰੀਰ ਬੁੱਢਾ ਦਿੱਲ ਜਵਾਂ
ਕਰ ਨਾ ਸਕਾਂ ਕਿਸੇ ਅੱਗੇ ਬਿਆਂ
ਪੌੜਿਆਂ ਚੱੜਦੇ ਸਾਹ ਫ਼ੁੱਲਦਾ
ਹੱਥ ਕੰਬਣ ਗਲਾਸੋਂ ਪਾਣੀ ਡੁੱਲਦਾ
ਨਜ਼ਰ ਘੱਟੀ,ਦਿਖੇ ਨਾ ਸਾਫ
ਦੂਰੋਂ ਸੁੰਦਰੀ ,ਭੈੜੀ ਆ ਕੇ ਪਾਸ
ਕੰਨ ਹੋਏ ਸਾਡੇ ਬੋਲੇ
ਸੁਣੇ ਨਾ ਜੇ ਬੋਲੇ ਹੌਲੇ ਹੌਲੇ
ਲੱਤਾਂ ਹੋਇਆਂ ਕਮਜ਼ੋਰ ਨੱਸ ਨਾ ਪਾਈਏ
ਦੱਸੋ ਫੇਰ ਕਿਸੇ ਪਿੱਛੇ ,ਕਿੰਝ ਭੱਜ ਜਾਈਏ
ਕੋਲ ਸਾਡੇ ਮੁਟਿਆਰ ਨਾ ਬਹਿੰਦੀ
ਬੁੱਢੇ ਬੋਲੀ ਜਾਣਾ ,ਫ਼ਿਕਰ ਉੱਸੇ ਰਹਿੰਦੀ
ਹਾਲ ਅਗਰ ਪੁੱਛਿਆ,ਮੈਂ ਫ਼ਸ ਜਾਊਂਗੀ
ਬੁੱਢੇ ਨੇ ਚੱਟ ਲੈਣਾ ਭੇਜਾ ,ਬੱਚ ਨਹੀਂ ਪਾਊਂਗੀ
ਸੌ ਬਾਰ ਸੁਣ ਲਈਆਂ ਬੁੱਢੇ ਦਿਆਂ ਸ਼ਕਾਇਅਤਾਂ
ਘਿਸੇ ਪਿਟੇ ਚੁਟਲਕੇ,ਬਾਬੇ ਆਦਮ ਜ਼ਮਾਨੇ ਦਿਆਂ ਬਾਤਾਂ
ਜੱਸਾ ਕਹੇ ,ਮੈਂਨੂੰ ਮੇਰੇ ਬੁੱਢਾਪੇ ਦਾ ਨਿਰਾਲਾ ਅਨੂਭੱਵ
ਨਾ ਜਾਦਾ ਦੁਨਾਵੀ ਫ਼ਿਕਰ ਨਾ ਜਾਦਾ ਕਿਸੀ ਦਾ ਡਰ
ਸੋਹਣੇ ਰਹੇ ਉਹ ਪੱਲ, ਜੋ ਜਿੰਦ ਵਿੱਚ ਅਸੀਂ ਲਏ ਮਾਣ
ਅਖੀਰ ਤੱਕ ਚੱਲਾ ਫਿਰਦਾ ਰੱਖੇ,ਬੱਸ ਇਹੀਓ ਦਿੱਲ ਦਾ ਇੱਕ ਅਰਮਾਨ
No comments:
Post a Comment