ਕੀ ਸੀ ਉਸ ਦਾ ਜਾਂਣਾ
ਅਸੀਂ ਹਾਂ ਬੱਬਰ ਸ਼ੇਰ,ਕੁੰਢੀ ਸਾਡੀ ਮੁੱਛ
ਬੀਵੀ ਥਰ ਥਰ ਕੰਬੇ,ਕਹੇ ਨਾ ਸਾਨੂੰ ਕੁੱਛ
ਖਾਣਾ ਬਣਾਏ ਜੋ ਸਾਡੇ ਮੂੰਹ ਨੂੰ ਸਵਾਦ ਲੱਗੇ
ਥਾਲ ਪਰੋਸ ਪਾਣੀ ਗਲਾਸ ਭਰ ,ਧਰੇ ਸਾਡੇ ਅੱਗੇ
ਪਿਆਰ ਨਾਲ ਹੋਰ ਪੁੱਛੇ,ਕੀ ਖਾਓਗੇ ਸ਼ੱਕਰ ਘੇਹ
ਜਾਂ ਤੱਤਾ ਦੁੱਧ ਪਿਓਗੇ ਸੌਣ ਤੋਂ ਪਹਿਲਾਂ ,ਰਾਤ ਹੋਣ ਤੇ
ਜੰਜੇ ਜਾਂਵਾਂ ਜੋ ਮਰਜੀ ਪਾਂਵਾਂ
ਗਲੋਂ ਨਾ ਉਹ ਲਹਾਵੇ
ਕੱਦੇ ਵੀ ਗੁਸਾ ਨਾ ਹੋਵੇ
ਤਮੀਜ਼ ਨਾਲ ਪੇਛ ਆਵੇ
ਜਿਨਾਂ ਖਰਚਾਂ ਜਿੱਥੇ ਖਰਚਾਂ ਕਰੇ ਨਾ ਕੋਈ ਸਵਾਲ
ਸਾੜੀ ਜੋ ਵੀ ਲਿਆ ਕੇ ਦੇਂਵਾਂ ,ਖ਼ੁਸ਼ੀ ਪਾਵੇ, ਲਾ ਮੱਥੇ ਨਾਲ
ਮਹਿਫ਼ਲ ਬੈਠੇ ਭਾਂਵੇਂ ਸੌ ਬਾਰਾਂ ਦੁਬਾਰਾ ਭੱਦਾ ਚੁੱਟਕਲਾ ਸੁਣਾਵਾਂ
ਫੁੱਲੀ ਨਾ ਸਮਾਏ ਫ਼ਖ਼ੱਰ ਵਿੱਚ,ਕਹੇ ਮੈਂ ਇਸ ਤੇ ਵਾਰੀ ਵਾਰੀ ਜਾਂਵਾਂ
ਘੱਰਵਾਲੀ ਨੇ ਮੋਡਾ ਹਿਲਾ ਜਗਾਇਆ ਸਾਨੂੰ ,ਹੱਥ ਫ਼ੜਾਈ ਚਾਹ
ਕਹੇ ਦੇਰ ਹੋ ਗਈ ਜਲਦੀ ਤਿਆਰ ਹੋ ਤੇ ਕੰਮ ਤੇ ਤੂੰ ਜਾ
ਸੋਹਣਾ ਮੇਰਾ ਸੁਪਨਾ ਟੁੱਟਾ ਜ਼ਮੀਨ ਤੇ ਮੈਂ ਗਿਆ ਆ
ਸੁਪਨੇ ਮੇਰੇ ਸੱਚੇ ਕਰਦਾ ਕੀ ਸੀ ਉਸ ਦਾ ਜਾਂਣਾ
ਦਿੱਲੋਂ ਉੱਸ ਦਾ ਸ਼ੁਕਰ ਕਰਦਾ,ਮੰਨਦਾ ਉਸ ਦਾ ਭਾਣਾ
No comments:
Post a Comment