ਮਿਲਣ ਚੋਪੜਿਆਂ
ਬੈਠੇ ਬਿਠਾਏ ਰੋਟਿਆਂ ਮਿਲਣ,ਉਹ ਵੀ ਚੋਪੜਿਆਂ
ਕੰਮ ਨਾ ਕੀਤਾ ਡੱਖੇ ਦਾ,ਮੈਂ ਕੀ ਕਹਾਂ
ਜਵਾਨੀ ਗਾਲੀ ਐਸ਼ ਵਿੱਚ,ਧੇਲਾ ਨਾ ਕੀਤੀ ਕਮਾਈ
ਅੱਜ ਬੈਠਾ ਕਿਸਮੱਤ ਨੂੰ ਰੋਂਵੇਂ,ਲੱਗੀ ਪਛੋਤਾਈ
ਜੱਦ ਸੀ ਕਰਨਯੋਗ ਰੱਤਾ ਕੁੱਛ ਕਰ ਲੈਂਦਾ
ਬੁੱਢਾਪਾ ਸੁੱਖ ਵਿੱਚ ਲੰਘਦਾ,ਸਕੂਨ ਨਾਲ ਖਾਂਦਾ
ਸੋਚ ਸਮਝ ਕੇ ਤੱਦ ਨਹੀਂ ਚਲਿਆ,ਚਲਿਆ ਹੋ ਕੇ ਲਾ-ਪਰਵਾਹ
ਅੱਗੇ ਜਾ ਕੇ ਕੀ ਹੋਣਾ,ਮਨ ਨਾ ਲਿਆਂਦਾ,ਹੈ ਸੀ ਬੜਾ ਬੇ-ਪਰਵਾਹ
ਸੱੜਦਾ ਅੱਜ ਗਰੀਬੀ ਵਿੱਚ,ਜੇ ਚੰਗੀ ਨਾ ਮਿਲਦੀ ਤੈਂਨੂੰ ਲੁਗਾਈ
ਉਸ ਬੇਚਾਰੀ ਮਹਿਨੱਤ ਕੀਤੀ ,ਤੇਰੀ ਸਾਂਭ ਵਿੱਚ ਓਮਰ ਗਵਾਈ
ਕਦਰ ਨਾ ਉਸ ਦੇ ਤਿਆਗ ਦੀ ਕੀਤੀ,ਬਣਿਆ ਉਸ ਦਾ ਹਰਜਾਈ
ਸੋਚ ਜੇ ਉਹਦੀ ਮੰਨ ਕੇ ਚੱਲਦਾ,ਕਿੱਥੇ ਸੀ ਤੂੰ ਹੋਣਾ
ਪੈਸੇ ਤੋਂ ਬੇ-ਫ਼ਿਕਰ ਖੇਲਦਾ,ਤਜੌਰੀ ਭਰਦਾ ਸੋਨਾ
ਮੰਨ ਮੇਰੀ ਜੇ ਇਸ ਓਮਰੇ ਖ਼ੁਸ਼ ਹੋ ਤੂੰ ਰਹਿਣਾ
ਆਪ ਸੁਧਰ ਥੋੜਾ,ਅੱਜ ਤੋਂ ਮੰਨ ਉਸ ਦਾ ਕਹਿਣਾ
ਜੋੜੀ ਤੁਹਾਡੀ ਸੋਹਣੀ,ਨਜ਼ਰ ਨਾ ਲੱਗੇ ਉਹ ਤੇਰਾ ਤੂੰ ਉਸ ਦਾ ਗਹਿਣਾ
ਗਿ੍ਸਥੀ ਚੱਲੇ ਸੁੱਖੀ ,ਦੋਨੋਂ ਸਿੱਖ ਜਾਣ ਇੱਕ ਦੂਜੇ ਦਾ ਗਿਲਾ ਗੁੱਸਾ ਸਹਿਣਾ
ਸ਼ੁਕਰ ਕਰ ਹਰ ਪੱਲ ਰੱਬ ਦਾ, ਉਸ ਜੋੜੀ ਇਹ ਬਣਾਈ
ਸੁੱਖੀ ਤੇਰਾ ਪਰਵਾਰ ਵਸੇ,ਤੇਰੀ ਅਰਦਾਸ ਦੀ ਹੋਈ ਸੁਣਾਈ
No comments:
Post a Comment