Tuesday, January 18, 2022

ਮੇਰਾ ਰਾਜਕੁਮਾਰ p3

                         ਮੇਰਾ ਰਾਜਕੁਮਾਰ 

ਚੰਨ ਨਾਲੋਂ ਸੋਹਣਾ ਹੋਵੇ ਮੇਰਾ ਰਾਜਕੁਮਾਰ

ਬਹਾਦਰ ਸ਼ੇਰ, ਮਰਦ ਪੂਰਾ ਤੇ ਦਮਦਾਰ

ਮਾਂ ਅਪਣੀ ਨੂੰ ਨਾ ਕਦੀ ਸਾਲਾਹਾਵੇ

ਮੇਰੀ ਉਹ ਪੂਰੀ ਕਦਰ ਪਾਵੇ

ਨੁਕਸ ਨਾ ਕੱਢੇ ਮੇਰੀ ਰਸੋਈ ਵਿੱਚ

ਜੋ ਪਕਾਂਵਾਂ ਸਵਾਦ ਨਾਲ ਖਾਵੇ

ਮੈਂ ਜੋ ਕਰਾਂ ਮੈਂਨੂੰ ਨਾ ਟੋਕੇ

ਦੁਨਿਆਂ ਮੂਹਰੇ ਜੋ ਵੀ ਝਾੜੇ

ਮੇਰੇ ਕੋਲ ਫ਼ੌੜ ਨਾ ਮਾਰੇ ਫੋਕੇ

ਬਾਹਰ ਰਹੇ ਬਣ ਕੇ ਸ਼ੇਰ

ਮੇਰੇ ਸਾਮਣੇ ਬਣ ਚੂਹਾ ਰਹੇ

ਕੰਮ ਭਾਂਵੇਂ ਬੁਰਾ,ਬਿਨਾ ਦੇਰ ਕਰੇ ਮੇਰੇ ਕਹੇ

ਕਮਾਈ ਵੀ ਕਰ ਚੋਖੀ ਲਿਆਵੇ

ਘਰ ਆਂਓਂਦੇ ਸਾਰੀ ਮੈਂਨੂੰ ਫੜਾਵੇ

ਖਰਚੇ ਮੇਰੇ ਤੇ ਨਾ ਕਰੇ ਸਵਾਲ

ਸਾਰੇ ਚਾਹੇ ਇੱਕ ਪੈਂਟੇ

ਮੈਂਨੂੰ ਭਰੇ ਹੀਰਿਆਂ ਟੁੰਬਾਂ ਨਾਲ

ਘਰ ਸੱਚ ਮੇਰੇ ਨਾਲ ਬੋਲੇ

ਮੇਰੇ ਕਹੇ ਦੇਵੇ ਝੂਠਾ ਬਹਾਨਾ

ਪੁਰਾਣਿਆਂ ਯਾਂਰਾਂ ਨੂੰ ਭੁੱਲ

ਜੇੜਾ ਮੈਂਨੂੰ ਚੰਗਾ ਲੱਗੇ

ਕਰੇ ਉਸ ਨਾਲ ਦੋਸਤਾਨਾ

ਏਨਾ ਬਦਲ ਕੇ ਰਹੇ ਓਹੀਓ ,ਸ਼ੇਰ ਬਹਾਦਰ ,ਰਾਜਕੁਮਾਰ

ਜਿਸ ਮੇਰਾ ਦਿੱਲ ਜਿਤਿਆ ਸੀ,ਮੇਰਾ ਪਹਿਲਾ ਪਿਆਰ






No comments:

Post a Comment