Monday, January 3, 2022

ਦੋ ਪਈਆਂ ਕਿਧਰ ਗਈਆਂ p3

                                                                    ਦੋ ਪਈਆਂ ਕਿਧਰ ਗਈਆਂ

ਜੱਸਾ ਅਪਣੇ ਨਾਨਾ ਨਾਨੀ ਨਾਲ ਸੀ ਰਹਿੰਦਾ

ਹੱਦ ਦਾ ਸ਼ੈਤਾਨ,ਮੈਂ ਨਹੀਂ ,ਸਾਰਾ ਨਾਨਕਾ ਕਹਿੰਦਾ

ਪਰ ਲਾਡਲਾ ਵੀ ਸੱਭ ਦਾ ,ਤੁੱਕ ਉਸ ਤੇ ਕਿਸੇ ਬਣਾਈ

ਤੁੱਕ ਤੇ ਜੱਸੇ ਦੀ ਕਰਤੂਤਾਂ ਕਹਾਣੀ,ਸੁਣੋ ਸੁਣਾਵਾਂ,ਭਾਈ

ਤੁੱਕ.....

ਜੱਸ ਮੰਜੀ ਕੱਸ ਪਰੌਣੇ ਆਓਂਣਗੇ

ਸੁੱਖ ਮੰਜੀ ਚੁੱਕ ਪਰੌਣੇ ਜਾਣਗੇ

ਕਰਤੂਤ ਕਹਾਣੀ....

ਇੱਕ ਦਿਨ ਦੀ ਇਹ ਕਹਾਣੀ

ਮੈਂ ਸੁਣੀ ਜੱਸੇ ਦੀ ਜੁਬਾਨੀ

ਨਾਨੀ ਕਹਿਆ ,ਸਿਰ ਨਾਹੌਣਾ ,ਕਪੜੇ ਲਾਹ

ਜੱਸਾ ਕਤਰਾਵੇ,ਉਸ ਨਾਹੌਣ ਦਾ ਨਾ ਕੋਈ ਚਾਅ

ਅੱਖ ਬਚਾ ਜੱਸ ਕੋਠੇ ਪੌੜੀ ਚੜਿਆ

ਪਿੱਠ ਵਾਲੇ ਘਰ ਉਤਰ ,ਉੱਚੀ ਗਲੀ ਨੱਸਿਆ

ਨਾਨੀ ਉਸ ਦੀ ਹੈ ਸੀ ਬੜੀ ਹੋਸ਼ਿਆਰ 

ਲੱਠ ਲੈ ਮੋੜ ਤੇ ਖੜੀ ਸੀ ਉਹ ਤਿਆਰ

ਲੈ ਨਿਸ਼ਾਨਾ ਨਾਨੀ ਡੰਡਾ ਘੁਮਾਇਆ

ਡੰਡਾ ਜੱਸੇ ਦੇ ਚੂਲੇ ਤੇ ਟੱਕਰਾਇਆ

ਲੱਤ ਹੋਈ ਸੁਨ,ਚੱਕੇ ਨਾ ਭਾਰ

ਮੂੰਹ ਭਰਨੇ ਡਿਗਾ ਜੱਸਾ ਨਾਲੀ ਵਿੱਚਕਾਰ

ਜੂੜਿਓਂ ਘਸੀਟ ਨਾਨੀ ਜੱਸੇ ਨੂੰ ਘਰ ਲੈ ਆਈ

ਨਲਕੇ ਧਾਰ ਥੱਲੇ ਸਿਰ,ਸਿਰ ਬੇਹੀ ਲੱਸੀ ਪਾਈ

ਜੱਸਾ ਸਿਸਕੇ,ਹੌਕੇ ਭਰੇ ,ਕਹੇ ਖੱਟੀ ਲੱਸੀ 'ਚ ਮੁਸ਼ਕ ਹੈ ਆਓਂਦਾ

ਏਸੇ ਲਈ ਮੈਂ ਨੱਸਿਆ ਮੈਂ ਨਾਹੌਣਾ ਨਹੀਂ ਸੀ ਚਾਹੁੰਦਾ

ਨਾਨੀ ਸਮਝਾਵੇ,ਖੱਟੀ ਲੱਸੀ ਵਿੱਚ ਗੁਣ ਸਾਰੇ

ਸਿਕਰੀ,ਲੀਖ,ਥੱਖ,ਸਣੇ ਜੂੰ ਇਹ ਸਾਰੇ  ਮਾਰੇ

ਤਾਲੂ ਕਰੇ ਠੰਢਾ,ਸੋਹਣੇ ਕੇਸ ਸਵਾਰੇ

ਇਸ਼ਨਾਨੋ ਬਾਦ ਮਾਂਲਾਂ ਨਾਨੀ ਪਿਆਰ ਜਤਾਇਆ

ਸਣੇ ਮਲਾਈ ਕਾੜਨੇ ਦੇ ਦੁੱਧ ਦਾ ਛੱਨਾ ਭਰ ਪਿਲਾਇਆ

ਉਹ ਬਾਲੀ ਓਮਰ,ਉਹ ਪਿਆਰਿਆਂ ਨਾਨੀਆਂ ਨਾ ਰਹਿਆਂ

ਤੌਣੀ ਕੁਟਾਪ ਭੁੱਲ ਦੇ  ਸੀ ਝੱਟ,ਦੋ ਪਇਆਂ ਕਿਧਰ ਗਈਆਂ




No comments:

Post a Comment