ਵੱਡਭਾਗੀ ਕਿਸਮੱਤ ਪਾਈ
ਕਿਸਮੱਤ ਸਾਡੀ ਕੀ ਰੰਗ ਲਿਆਈ
ਪਤਾ ਨਹੀਂ ਧਰਮਰਾਜੇ ਕੀ ਮਨ ਆਈ
ਐਸੀ ਜਿੰਦਗੀ ਮੇਰੇ ਮੱਥੇ ਲਿਖਾਈ
ਬੈਠੇ ਬਠਾਏ ਅਸੀਂ ਖਾਈਏ
ਕੋਈ ਧੰਧਾ ਨਾ ,ਨਾ ਕੰਮ ਤੇ ਜਾਈਏ
ਪੀਈਏ ਦੁੱਧ ਸਣੇ ਮਲਾਈ
ਸਵਾਦ ਲਈ ਬੇਸਣ ਲੱਡੂ ਮਠਿਆਈ
ਥਾਲ ਵਿੱਚ ਪਰੋਸੇ ਪਰਾਂਠੇ ਸ਼ਕਰ ਘੇ
ਖਾਣ ਨੂੰ ਫੱਲ ਸੰਤਰੇ ਅੰਗੂਰ ਤੇ ਸੇਂ
ਪੈਸੇ ਵੱਲੋਂ ਵੀ ਅਸੀਂ ਕਾਫ਼ੀ ਸੁਖਾਈ
ਸੁਟੱਣ ਲਈ ਨਹੀਂ ,ਪਰ ਕਦੀ ਤੋਟ ਨਹੀਂ ਆਈ
ਤੰਦਰੁਸਤੀ ਰਖਣਹਾਰ ਨੇ ਬਖ਼ਸ਼ੀ
ਨਾ ਅੰਗ ਦੁਖੇ ਨਾ ਤਾਪ ਨਾ ਖਾਂਸੀ
ਓਲਾਦ ਵਲੋਂ ਵੀ ਮੈਂ ਸ਼ੁਕਰਗੁਜ਼ਾਰ
ਅਪਣੇ ਥਾਂ ਸੁਖੀ,ਮੈਂਨੂੰ ਦੇਣ ਪੂਰਾ ਸਤਿਕਾਰ
ਕਦੀ ਕਦਾਂਈਂ ਮਨ ਸੋਚ ਆਈ
ਕੀਤੀ ਨਹੀਂ ਅਸੀਂ ਸਖਤ ਕਮਾਈ
ਫਿਰ ਇਹ ਪੂੰਜੀ ਜੋ ਹੈ,ਕਿਥੋਂ ਆਈ
ਨਾਮ ਵੀ ਨਹੀਂ ਅਸੀਂ ਜਾਦਾ ਧਿਆਇਆ
ਬਿਣਾ ਨੱਕ ਰਗੜੇ ਸੱਭ ਕੁੱਛ ਪਾਇਆ
ਇਸ ਨਹੀਂ ਖੌਰੇ ਪਿਛਲਾ ਕਰਮ ਫੱਲ ਲਿਆਇਆ
ਮੈਂ ਅਪਣੇ ਆਪ ਨੂ ਬਹੁਤ ਵੱਡਭਾਗੀ ਜਾਣਾ
ਮੈਂ ਕੌਣ ਕਰਨ ਵਾਲਾ ,ਸੱਭ ਕਰਨਹਾਰ ਦਾ ਭਾਣਾ
No comments:
Post a Comment