Thursday, January 6, 2022

ਚੀਚੋ ਚੀਚ ਗੰਨੇਰਿਆਂ p3

                                                                       ਚੀਚੋ ਚੀਚ ਗੰਨੇਰਿਆਂ

ਚੀਚੋ ਚੀਚ ਗੰਨੇਰਿਆਂ ਦੋ ਤੇਰਿਆਂ ਦੋ ਮੇਰਿਆਂ

ਕਿਕਰਾਂ ਨੂੰ ਸਵਾਦ ਫ਼ੱਲ ਨਾ ਲੱਗਣ

ਮਿੱਠੇ ਬੇਰਾਂ ਨਾਲ ਭਰ ਜਾਣ ਬੇਰਿਆਂ

ਜੱਗ ਵਿੱਚ ਸੱਭ ਨਾਲ ਬਣਾਕੇ ਰੱਖ

ਕਰੋ ਨਾ ਕਿਸੇ ਨਾਲ ਵੈਰਿਆਂ

ਚਿਚੋ ਚੀਚ ਗੰ.......

ਉੱਚਾ ਅਸਮਾਨੀ ਨਾ ਉੱਡੋ

ਜ਼ਮੀਨ ਤੇ ਧਰ ਰੱਖੋ ਪੈਰ

ਨੁਕਸਾਨ ਕਿਸੇ ਜੀ ਦਾ ਨਾ ਸੋਚੇ

ਸਰਭ ਦੀ ਮੰਗੋ ਖੈਰ

ਜਿਨਾਂ ਕਮਾਂਓਂ ਓਨਾ ਖਰਚੋ

ਕਰਨ ਨਾ ਪੈਣ ਚੋਰਿਆਂ 

ਇਮਾਨਦਾਰੀ ਨਾਲ ਚੱਲੋ

ਮਾਰੋ ਨਾ ਠੱਗੀ ਠੋਰਿਆਂ

ਚੀਚੋ ਚੀਚ ਗੰ.....

ਭੜੋਲੀ ਚੱੜਿਆ  ਕਾੜਨੇ ਦੁੱਧ ਕੜੇ,

ਸਵੇਰ ਚਾਟੀ ਚੱਲਣ ਮਧਾਣਿਆਂ

ਉਹ ਘਰ ਹੁੰਦੇ ਭਾਗਾਂ ਵਾਲੇ

ਜਿਨਾ ਹਵੇਲੀ ਕੀਲੇ ਬਧਿਆਂ ਲਵੇਰਿਆਂ

ਚੀਚੋ ਚੀਚ ਗੰ.....

ਪੱਧਰ ਦੇ ਦਿਨ ਸਕੂਨ ਵਿੱਚ ਅੱਜ ਕਟਣ

ਜਿਨਾਂ ਸੰਯਿਮ ਨਾਲ ਝੇਲਿਆਂ ਹਨੇਰਿਆਂ

 ਪਿਆਰ ਅਪਣਾ ਸਾਫ਼ ਦਿੱਲੋਂ ਕਰੋ

ਦੇਵੋ ਨਾ ਧੋਖਾ ਨਾ ਕਰੋ ਹੇਰਾ ਫ਼ੇਰਿਆਂ

ਜਿੰਦ ਉਨਾਂ ਦੀ ਸੁਹੇਲੀ ਲੰਘੇ

ਜੋ ਦੋ ਸੁਨੌਣ,  ਜੋ ਦੋ ਸੁਣਨ ਮੇਰਿਆਂ

ਚੀਚੋ ਚੀਚ ਗੰ.....

ਨਾ ਕੁੱਛ ਤੂੰ ਲੈ ਕੇ ਆਇਆ,ਨਾ ਲੈ ਕੇ ਜਾ ਸਕੇਂ

ਐਂਵੇਂ ਵੰਡ ਪਾਈ ਤੇਰੀ ਮੇਰੀ,ਰਹਿ ਇੱਥੇ ਜਾਣਿਆਂ 

 ਜੋ ਨਾ ਇਹ ਤੇਰਿਆਂ ਨਾ ਹੀ ਇਹ ਮੇਰਿਆਂ

ਚੀਚੋ ਚੀਚ ਗੰਨੇਰਿਆਂ ,ਦੋ ਮੇਰਿਆਂ ਦੋ ਤੇਰਿਆਂ




No comments:

Post a Comment