Wednesday, January 26, 2022

ਦੁਰਗਾ ਦਾਸ ਦੀ ਖੂੰਡੀ ਪੀਰ p3

                    ਦੁਰਗਾ ਦਾਸ ਦੀ ਖੂੰਡੀ ਪੀਰ

ਮਾਸਟਰ ਸੀ ਰਮੀਦੀ ਪੜੌਂਦਾ,ਨਾਮ ਦੁਰਗਾ ਦਾਸ

ਪੰਡਤ ਸੀ ਉਹ ਪਿੰਡ ਚੜਦੇ ਪਾਸੇ,ਮੁਸਤਾਬਾਦ

ਬਾਹਮਣ ਸੀ ਉਹ ਸਿਰ ਚੋਟੀ ਵਾਲਾ

ਪਰ ਗੁੱਸਾ ਉਸ ਦਾ ਖਿਝੇ ਜੱਟ ਵਾਲਾ

ਮੁੰਡੇ ਸੀ ਸੱਭ ਉਸ ਤੋਂ ਡਰਦੇ

ਭਾਂਵੇਂ ਕੱਚੀ ਭਾਂਵੇਂ ਦਸਵੀਂ ਪੜਦੇ

ਇੱਕ ਬਾਰ ਜੋ ਦੁਰਗਾ ਦਾਸ ਹੱਥ ਚੱੜਦ ਜਾਂਦਾ

ਖੂੰਡੀ ਦੀ ਮਾਰ ਤੋਂ ਨਹੀਂ ਸੀ ਬੱਚ ਪਾਓਂਦਾ

ਮਾਰ ਮਾਰ ਉਹ ਛਿੱਲ ਸੀ ਲਾਓਂਦਾ

ਰੋਂਦੇ ਤੇ ਭੋਰਾ ਤਰਸ ਨਾ ਖਾਂਦਾ

ਕੁਟਾਪਾ ਯਾਦ ਓਮਰ ਭਰ ਮੁੰਡਾ ਨਾ ਭਲੌਂਦਾ

ਮਾਪਿਆਂ ਕੋਲ ਦੁਰਗਾ ਦਾਸ ਦੀ ਸ਼ਕਾਇਤ ਕਰ ਨਾ ਪਾਓਂਦੇ

ਕਹਿਣ ਟਿਚ ਜਾਂਣੋ ਬਾਕੀਆਂ ਨੂੰ,ਸੂਤ ਉਸ ਤੋਂ ਹੀ ਆਓਂਦੇ

ਸਕੂਲ ਜਾਂਦੇ ਗੁਰਦਵਾਰੇ ਰੋਜ ਕਰਦੇ ਸੀ ਅਰਦਾਸ

ਬਚਾ ਲੈ ਰੱਬਾ,ਬੁਲਾ ਦੁਰਗਾ ਦਾਸ ਨੂੰ ਅਪਣੇ ਪਾਸ

ਰੱਬ ਦੀ ਸ਼ਾਇਦ ਦੁਰਗਾ ਦਾਸ ਨਾਲ ਸੀ ਯਾਰੀ

ਮੌਤ ਤਾਂ ਇੱਕ ਪਾਸੇ ਉਸ ਕਦੀ  ਲੱਗੀ ਨਾ ਬਿਮਾਰੀ

ਹਾਜ਼ਰ ਨਾਜ਼ਰ ਰੋਜ ,ਸੌਂਹ ਖਾਣ ਨੂੰ ਇੱਕ ਵੀ ਛੁਟੀ ਨਾ ਮਾਰੀ

ਸੁਣਿਆਂ ਰਮੀਦੀ ਹਾਈ ਸਕੂਲੋਂ ਹੀ ਦੁਰਗਾ ਦਾਸ ਰਟਾਇਰ ਹੋਇਆ

ਲੰਬੀ ਤੰਦਰੁਸਤ ਓਮਰ ਭੋਗ, ਖੂੰਡੀ ਛੱਡ ਸਦਾ ਸਵ੍ਗ ਜਾ ਸੋਇਆ

ਵੱਡੀ ਓਮਰੇ ਅਕਲ ਆਈ,ਜਿੰਦ ਦੁਰਗਾ ਦਾਸ ਨੇ ਸਾਡੀ ਸਵਾਰੀ

ਨਦਾਨ ਵਰੀਂ ਐਂਵੇਂ ਉਸ ਨੂੰ ਕੋਸਿਆ,ਪਰ ਹੁਣ ਹਾਂ ਮੈਂ ਉਸ ਦਾ ਅਭਾਰੀ

ਭੜਕਣ ਦੇ ਲਛੱਣ ਤੇ ਓਮਰ,ਸਾਨੂ ਉਸ ਸਿੱਧੇ ਰਾਹ ਰਖਿਆ,ਬਣਾਇਆ ਬੰਦਾ

ਠੀਕ ਹੀ ਉਹ ਕਹਾਵਤ,ਬਿਗੜਿਆਂ ਤਿਗੜਿਆਂ ਦਾ ਹੁੰਦਾ ਪੀਰ ਡੰਡਾ

ਰੋਂਦੇ ਸੀ ਜਦ ਸੱਟ ਖੂੰਡੀ ਦੀ ਸਹਿਣੀ ਸੀ ਔਖੀ,ਹੁੰਦੀ ਸੀ ਹੱਦ ਦੀ ਪੀੜ

ਪਰ ਹੁਣ ਜਾਣਿਆਂ ,ਦੁਰਦਾ ਦਾਸ ਦੀ ਖੂੰਡੀ ਨਿਕਲੀ ਸਾਡੇ ਲਈ ਪੀਰ


No comments:

Post a Comment