Friday, January 21, 2022

ਸਰਾ ਸਰ ਝੂਠ p3

                                           ਸਰਾ ਸਰ ਝੂਠ

ਸਰਾ ਸਰ ਝੂਠ ਅਸੀਂ ਬੋਲ ਨਾ ਸਕਿਏ

ਅੱਧਾ ਸੱਚ ਬੋਲ,ਕੁਫ਼ਰ ਤੋਲ ਨਾ ਸਕਿਏ

ਦੁਨਿਆਂ ਸਾਨੂੰ ਜਾਣੇ ਅਨਜਾਣ 

ਹੱਸੀ ਅੜੌਂਣ ਕੋਈ ਦੇਵੇ ਨਾ ਮਾਣ

ਜੁਵਾਕ ਵੀ ਲੈਣ ਸਾਨੂੰ ਕਰ ਹੱਥ ਲੰਮੇ 

ਬੀਵੀ ਲਈ ਤਾਂ ਅਸੀਂ ਹੈ ਹੀ ਨਕੰਮੇ

ਅਪਣੇ ਆਪ ਨੂੰ ਭੱਲਾਮਾਨਸ ਕਹਾਈਏ

ਖ਼ਾਮੀਆਂ ਅਪਣੀਆਂ ਉੱਸ ਪਿੱਛੇ ਛੁਪਾਈਏ

ਜੀ ਕਰੇ ਚਤੁਰ ਬਣ ਜਾਈਏ

ਜੱਗ ਨੂੰ ਅਪਣਾ ਜਲਵਾ ਦਿਖਾਈਏ

ਚਲਾਕਿਆਂ ਸਿੱਖ ਬਣਿਏ ਹੋਸ਼ਿਆਰ

ਅਕਲ ਦਾ ਘਾਟਾ ਅਸੀਂ ਨਹੀਂ ਤਿਆਰ

ਜੱਦ ਵੀ ਕੋਸ਼ਿਸ਼ ਕੀਤੀ ਡਿਗੇ ਮੂੰਹ ਭਾਰ

ਤੇਜ਼ ਦਿਮਾਗ ਪਰ ਸਾਡੇ ਕਾਬੂਓਂ ਬਾਹਰ

ਸੋਚ ਅਪਣੀ ਆਪ ਸੋਚੇ ਅਸੀਂ ਗਏ ਹਾਰ

ਜ਼ੋਰ ਲਾਇਆ,ਲਇਏ ਆਪ ਨੂੰ ਸੁਧਾਰ

ਕਾਮਜਾਬ ਨਹੀਂ ਹੋਏ,ਰਹੇ ਗਵਾਰ ਦੇ ਗਵਾਰ

ਇੱਕ ਗੱਲ ਮੰਨਿਏ ਕਿਸਮੱਤ ਚੰਗੀ ਲਿੱਖਾ ਆਏ

ਜਿੰਦ ਸੋਹਣੀ ਗੁਜ਼ਰੀ,ਬਹੁਤ ਸੁੱਖ ਪਾਏ

ਸੱਭ ਕੁੱਛ ਉਸ ਦਿਤਾ,ਮਨ ਹੋਰ ਨਾ ਚਾਹੇ

ਬੱਸ ਸਿਰ ਹੱਥ ਰਖੇ,ਨਾਮ ਜਪਣ ਤੇ ਲਾਵੇ



No comments:

Post a Comment