ਨਾ ਲੈ ਕੇ ਆਏ ਨਹੀਂ ਲੈ ਜਾਣਾ
ਨਾ ਤੂੰ ਜੱਗ ਵਿੱਚ ਕੁੱਛ ਲੈ ਕੇ ਆਇਆ, ਨਹੀਂ ਕੁੱਛ ਲੈ ਜਾਣਾ
ਇੱਥੇ ਹੀ ਛੱਡ ਕੇ ਸੱਭ ਨੂੰ,ਸੱਭ ਕੁੱਛ, ਇਕੱਲੇ ਹੀ ਹੋਂਣਾ ਰਵਾਨਾ
ਆਓਂਣ ਵੇਲੇ ਤੂੰ ਆਪ ਰੋਇਆ,ਅਪਣਿਆਂ ਨੂੰ ਹੱਸਾਇਆ
ਜਾਂਦੇ ਵਖਤ ਆਪ ਚੁੱਪ ਹੋ ਕੇ ਉਨਾਂ ਨੂੰ ਤੂੰ ਰੋਲਾਇਆ
ਕੱਠਾ ਕਰਦਾ ਰਿਆ ਸੋਨਾ ਚਾਂਦੀ,ਧੰਨ ਦੌਲੱਤ ਤੇ ਸਰਮਾਇਆ
ਮਹਿਲ ਬਣਾਏ ,ਭਰੇ ਸਮਾਨ ਨਾਲ,ਸਜਾਇਆ ਸੋਹਣਾ ਅੰਦਰ
ਜ਼ਮੀਨ ਜਾਇਦਾਤ ਤੇਰੇ ਬਾਦ ਹੈ ਰੁਲਣੀ,ਮਹਿਲ ਹੋਣੇ ਖੰਡਰ
ਚੱਮਕਦੇ ਸੋਨਾ ਚਾਂਦੀ, ਭਾਰੀ ਜ਼ਮੀਨ ,ਹੈ ਸਿਰਫ਼ ਮਾਇਆ
ਮਕਸੱਦ ਜਿੰਦਗੀ ਦਾ ਸਮਝ ,ਆਪ ਨੂੰ ਇਨਾਂ ਲਈ ਤਰਸਾਇਆ
ਮੇਰੇ ਕੋਲ ਹੋਵੇ ਸੱਭ ਤੋਂ ਜਾਦਾ,ਮਨੇ ਮਨ ਲੱਲਚਾਇਆ
ਦੂਸਰੇ ਵੱਲ ਵੇਖ ਈਰਖਾ ਜਾਗੀ ਨਫ਼ਰੱਤ ਨਾਲ ਮਨ ਭਰਾਇਆ
ਬੰਦਗੀ ਗਵਾਈ ,ਇੱਕ ਦੂਜੇ ਨੂੰ ਮਰਨ ਮਾਰਨ ਤੇ ਤੂੰ ਆਇਆ
ਚੀਜਾਂ ਨਾਲ ਪਿਆਰ, ਜੀਵਾਂ ਨਾਲ ਦੁਸ਼ਮਨੀ,ਕੀ ਤੂੰ ਕਰਮ ਕਮਾਇਆ
ਸੂਝ ਬੂਝ ਕਿਓਂ ਰੱਬ ਨੇ ਤੈਂਨੂੰ ਦਿਤੀ,ਤੂੰ ਸਮਝ ਨਹੀਂ ਪਾਇਆ
ਸਰਬ ਸਮਾਏ ਨੂੰ ਨਹੀਂ ਵੇਖਿਆ,ਨਾਮ ਨਹੀਂ ਧਿਆਇਆ
ਕਰਮ ਹੀ ਕੱਲੇ ਨਾਲ ਜਾਂਣੇ,ਮੰਨ ਇਹ ਉਸ ਦਾ ਭਾਣਾ
ਨੰਗਾ ਤੂੰ ਜੱਗ ਵਿੱਚ ਆਇਆ,ਖਾਲੀ ਹੱਥ ਹੀ ਏਥੋਂ ਜਾਣਾ
No comments:
Post a Comment