Saturday, January 15, 2022

ਕੱਠੇ ਬਹਿਏ ਦੋਸਤ p3

                           ਕੱਠੇ ਬਹਿਏ ਦੋਸਤ 

ਆਓ ਯਾਰੋ ਕੱਠੇ ਬਹਿਏ

ਦੋ ਸੁਣੀਏ ਦੋ ਅਪਣੀ ਕਹੀਏ

ਪੁਰਾਣਿਆਂ ਯਾਦਾਂ ਫਿਰ ਯਾਦ ਕਰ ਲਈਏ

ਗਏ ਸਮੇਂ ਬਹੁਤ ਸਾਥ ਸਾਥ ਸੀ ਰਹਿੰਦੇ

ਕੱਠੇ ਉੱਠਦੇ ਕੱਠੇ ਬਹਿੰਦੇ

ਮੌਜ ਓੜੌਂਦੇ ਮਸਤ ਸੀ ਰਹਿੰਦੇ

ਆਜ਼ਾਦ ਘੁਮਦੇ ਵੇਖਦੇ ਮੇਲੇ

ਨਾ ਗਿ੍ਸਥ ਜੰਜਾਲ ਨਾ ਝਲੇਮੇ

ਵਿਆਹ ਬਾਦ ਟਬੱਰ ਦੀ ਜ਼ਿਮੇਵਾਰੀ ਆਈ

ਘਰ ਖਰਚਾ,ਬੱਚੇ ਪੜੌਣ ਲਈ ਕਰਨੀ ਪਈ ਕਮਾਈ

ਵਕਤ ਨਾ ਕੱਢ ਸਕੇ ਯਾਂਰਾਂ ਲਈ ,ਹੁੰਦੇ ਗਏ ਦੂਰ

ਮਿਲਣ ਦੀ ਚਾਅ ਦਿਲੀਂ ਦਬਾਏ,ਹੋਏ ਅਸੀਂ ਮਜਬੂਰ

ਪੰਛਿਆਂ ਵਾਂਗੂੰ ਆਲਣੇ,ਬੱਚੇ ਵੀ ਘਰ ਕਰ ਗਏ ਖਾਲੀ

ਰਹਿ ਗਏ ਕੱਲੇ ਦੋਂਨੋਂ ਤਨਾਹ ਮੈਂ ਤੇ ਮੇਰੀ ਘਰਵਾਲੀ

ਦੋਸਤ ਵੀ ਮੇਰੇ ,ਮੇਰੇ ਵਰਗੇ,ਉਹ ਵੀ ਕਲੱਮ -ਕੱਲੇ

ਚਾਅ ਮਨ ਵਿੱਚ ਮਿਲਣ ਦੀ,ਬਰਸੋਂ ਪਹਿਲਾਂ ਸੀ ਮਿਲੇ

ਕਿਸਮੱਤ ਵਾਲੇ ਉਹ ਦੋਸਤ ਜੋ ਮਹਿਫ਼ਲ ਲੈਣ ਸਜਾ

ਬੀਤੀਆਂ ਯਾਦਾਂ ਦੁਹਰਾ ਕੇ, ਲੈਣ ਜੀਵਨ ਦਾ ਮਜ਼ਾ

ਦਿਲੀ ਖ਼ਵਾਇਸ਼,ਮੈਂ ਵੀ ਬੈਠਾਂ ਜਿਗਰੀ ਯਾਰਾਂ ਨਾਲ

ਮੂੰਹ ਸਲੂਣਾ ਕਰ ,ਦੋਸਤੀ ਨੂੰ ਹਾੜਾ ਚੁੱਕਿਏ,ਜਾਣਿਏ ਇੱਕ ਦੂਜੇ ਦਾ ਹਾਲ 

********

                              आओ बहिए कॅठे


आओ यारो कॅठे बहिए

दो सुणिए दो अपणी कहिए

पुराणिआं यादां फिर याद कर लईए

गए समह बहुत साथ साथ सी रहिंदे

कॅठे उठदे कॅठे बहिंदे

मौज उङौंदे मस्त सी रहिंदे

आजाद घुमदे वेखदे मेले

ना गि्स्थ जंजाल ना झमेले

विआह दे बाद टॅबर दी जिमेवारी आई

घर खरच्चा,बॅच्चे पङौंण लई,करनी पई कमाई

वकत ना कॅड सके यारां लई,हुंदे गए दूर

मिलण दी चाअ दिलीं दबाए,होए असीं मजबूर

पंच्छिआं वांगूं आलणा,बॅच्चे वी घर कर गए खाली

रहि गए कॅले दोनो तनाह,मैं ते मेरी घरवाली

दोस्त वी मेरे,मेरे वरगे,उह वी कलॅम कॅले

चाअ मन विच मिलण दी,बरसों पहिलां सी मिले

किस्मॅत वाले उह दोस्त जो महिफॅल लैण सजाअ

बीतीआं यादां दुहरा के,लैण जीवन दा मजा

दिली खवाइश,मैं वी बैठां जिगरी यारां नाल

मुंह सलूणा कर,दोस्ती नू हाङा चुकिए,जाणिए एक दूजे दा हाल

No comments:

Post a Comment