Saturday, January 29, 2022

ਕੁਛੱੜ ਕੁੜੀ ਪਿੰਡ ਢੰਡੋਰਾ p3

                                         ਕੁਛੱੜ ਕੁੜੀ ਪਿੰਡ ਢੰਡੋਰਾ



ਓਮਰ ਨਾਲ ਯਾਦਾਸ਼ਤ ਘਟਦੀ,ਸਾਡੀ ਵੀ ਘਟੀ ਭੋਰਾ

ਤਾਂਹੀਓਂ ਵਾਪਰੀ ਕਹਾਣੀ,ਕੁਛੱੜ ਕੁੜੀ ਪਿੰਡ ਢੰਡੋਰਾ

ਵਿਆਹ ਤੇ ਜਾਣ ਲਈ ਵਧੀਆ ਵਰਦੀ ਪਾਈ

ਬੂਟ ਚਮਕਾਏ ,ਸੂਟ ਪਹਿਨਿਆ,ਟਾਈ ਵੀ ਲਾਈ

ਤਿਆਰ ਹੋ ਟੱਬਰ ਸਾਰਾ ਕਾਰ ਕੋਲ ਸੀ ਖੜੇ

ਕਾਰ ਸਾਰੀ ਬੰਦ, ਅੰਦਰ ਕਿਦਾਂ ਕੋਈ ਚੱੜੇ

ਬੀਵੀ ਬੋਲੀ ਜਲਦੀ ਕਰੋ ਖੋਲੋ ਛੇਤੀਂ ਕਾਰ

ਮੈਂ ਖਿਝਿਆ,ਹੁਣ ਕਾਹਲੀ,ਆਪ ਹੀ ਨਹੀਂ ਸੀ ਤਿਆਰ

ਇੱਕ ਇੱਕ ਕਰ ਜੇਬਾਂ ਟੋਹੀਆਂ,ਮਿਲੀ ਨਾ ਸਾਨੂੰ ਚਾਬੀ

ਹੁਣੇ ਤਾਂ ਮੈਂ ਮੇਜੋਂ ਚੁੱਕੀ,ਖੌਰੇ ਕਿੱਥੇ ਗਈ ਗਵਾਚੀ

ਸ਼ਾਇਦ ਅੰਦਰ ਹੀ ਰਹਿ ਗਈ,ਬੂਹਾ ਮੁੜ ਖੋਲਿਆ

ਪਾਪਾ ਵੀ ਹਨ ਭੁਲੱਕੜ,ਵੱਡਾ ਮੁੰਡਾ ਬੋਲਿਆ

ਲੱਭਣ ਸਾਰੇ ਜੀਅ,ਘਰ ਚੱਪਾ ਚੱਪਾ ਫ਼ਰੋਲਿਆ

ਲੱਭ ਲੱਭ ਬੱਚੇ ਅੱਕੇ,ਮੈਂ ਵੀ ਲੱਭਦਾ ਥੱਕਿਆ

ਬੀਵੀ ਸੁਣਾਵੇ ਤੁਹਾਨੂੰ ਚੀਜਾਂ ਦੀ ਨਹੀਂ ਕਰਨੀ ਆਓੁਂਦੀ ਸੰਭਾਲ

ਹਰ ਚੀਜ਼ ਅਪਣੀ ਥਾਂ ਤੇ ਰੱਖੇ ਚੁਟਕੀ ਵਿੱਚ ਲਓ ਭਾਲ

ਕੀ ਚੀਜ਼ ਕਿੱਥੇ ਰੱਖਣੀ ,ਨਾ ਸੋਚੋ,ਕਰੋ ਲਾਪਰਵਾਹੀ

ਆਪ ਰੱਖ ਲੱਭ ਨਾ ਸਕੋ,ਦੋਸ਼ ਕੱਢੋਂ ਮੇਰਾ ਕਰੋ ਲੜਾਈ

ਏਨੇ ਨੂੰ ਛੋਟੀ ਬਿਟਿਆ ਬੋਲੀ ਪਾਪਾ ਚੀਚੀ ਕੀ ਲਟਕਾਇਆ

ਖੱਬਾ ਹੱਥ ਤਾਂ ਕਰ ਵੇਖਿਆ,ਉਂਗਲੀਂ ਚਾਬੀ ਦਾ ਛੱਲਾ ਪਾਇਆ

ਕਿੱਥੇ ਗਿਆ ਤੇਰੇ ਹੋਸ਼ ਕਵਿਆ ਬੀਵੀ ਬੋਲੀ ਲਾ ਕੇ ਟੋਰਾ

ਠੀਕ ਬਣਾਈ ਤੁੱਕ ,ਅੱਖੇ ਕੁਛੱੜ ਕੁੜੀ  ਤੇ ਪਿੰਡ ਢੰਡੋਰਾ


No comments:

Post a Comment