Wednesday, January 5, 2022

ਮੂੰਹ ਨਾ ਮੱਥਾ p3

                                                                                   ਮੂੰ ਨਾ ਮੱਥਾ

ਕੰਨ ਮੇਰੇ ਖੋਤੇ ਜਿਡੇ,ਨੱਕ ਪੈਰੀਂ ਮਿਧਿਆ ਪਕੌੜਾ

ਦੰਦ ਮੇਰੇ ਉੱਚੇ ਨੀਂਵੇਂ,ਵਾਕ ਮੇਰਾ ਖਾਸਾ ਚੌੜਾ

 ਰੰਗ ਮੇਰਾ ਤਵੇ ਤੋਂ ਕਾਲਾ,ਗੱਲ ਤੇ ਹੋਇਆ ਫੋੜਾ

ਭਰਵੱਟੇ ਝਾੜਿਆਂ ਜਾਪਣ,ਛੋਟਾ ਮੇਰਾ ਮੱਥਾ

ਜੋ ਮੂੰਹਾਨਦਰਾ ਵੇਖੇ,ਕਹੇ ਜਿਨ ਪਹਾੜੋਂ ਲੱਥਾ

ਮਨ ਚਾਅ ਉੱਠੀ,ਸੱਦ ਦਰਜ਼ੀ ,ਵਰਦੀ ਮੈਂ ਸਵਾਈ

ਗੱਲੇ ਪੀਲੀ ਫੁੱਲਾਂ ਵਾਲੀ ਕਮੀਜ਼,ਤੇੜ ਲਾਲ ਪੈਂਟ ਪਾਈ

ਟੌਰ ਬਣਾਕੇ ਬਾਹਰ ਨਿਕਲਿਆ,ਪਿੰਡ ਮੇਰੇ ਤੇ ਹੱਸਾ

ਸੁਣਿਆ,ਅੰਨਾ ਸ਼ਕੀਨ,ਗਾਰੇਂ 'ਚ ਲੱਤਾਂ ਪੈਂਟ ਚੜਾਈ,ਪਓਂਣਾ ਨਾ ਆਵੇ ਕੱਛਾ

ਇਸ ਨੂੰ ਕਿਸ ਨੇ ਦੱਸਿਆ ਇਹ ਸੱਜੇ,ਨਾ ਮੂੰਹ ਨਾ ਇਸ ਦਾ ਮੱਥਾ

ਕਵੀ ਸਮਝਾਂ,ਸੋਹਣਿਆਂ ਤੁੱਕਾ ਲਿਖਾਂ,ਪਰ ਸੁਣਾ ਕਿਸੇ ਨੂੰ ਨਾ ਪਾਂਵਾਂ

ਲੋਕਾਂ ਮੂਹਰੇ ਖੜਾ ਮੈਂ ਡਰਾਂ ,ਉੱਤੋਂ ਮੈਂ ਹਲਕਾਂਵਾਂ

ਜੁਬਾਨ ਮੇਰ ਥ ਥ ਥ ਥੱਥਲਾਵੇ ਕਹਿ ਨਾ ਪਾਂਵਾਂ ਫ

ਦਿਮਾਗ ਕੀ ਚੱਟ ਖਾਣਾ,ਜੇ ਨਾ  ਹੋਵੇ ਨਾ ਮੂੰਹ ਨਾ ਮੱਥਾ

ਮਾਂ ਮੇਰੀ ਮਾਂ ਆਖਰ,ਵਾਰੀ ਵਾਰੀ ਮੇਰੇ ਤੇ ਜਾਵੇ

ਜਿਹੜਾ ਉੱਸ ਦੀ ਖੜ ਕੇ ਸੁਣੇ ,ਉੱਸ ਨੂੰ ਸੁਣਾਵੇ

ਕਹੇ ਦਿਮਾਗੋਂ ਇਹ ਹੈ ਤੇਜ਼,ਮਨਭੌਣਿਆਂ ਜੋੜੇ ਕੱਥਾ

ਸ਼ਕਲ ਤੇ ਨਾ ਜਾਵੋ,ਮੈਂਨੂੰ ਲੱਗੇ ਪਿਆਰੀ,ਤਾਂ ਕੀ ਜੇ ਨਾ ਮੂੰਹ ਨਾ ਮੱਥਾ

ਮੇਰਾ ਲਾਲ,ਰੱਬ ਦੀ ਦੇਣ ਰੱਬ ਦਾ ਬੱਚਾ, ਇਹ ਨਹੀਂ ਜਿਨ ਪਹਾੜੋਂ ਲੱਥਾ 


No comments:

Post a Comment