ਸ਼ਕਾਇੱਤ ਜਾਂ ਸ਼ੁਕਰਿਆ
ਕਿਓਂ ਤੂੰ ਮੈਂਨੂੰ ਏਦਾਂ ਦਾ ਬਣਾਇਆ
ਤੇਰਾ ਮੈਂ ਕੀ ਸੀ ਵਗਾੜਿਆ ,ਕੀ ਸੀ ਤੇਰਾ ਗਵਾਇਆ
ਦਿਮਾਗ ਏਨਾ ਤੇਜ਼ ਦਿੱਤਾ,ਸੋਚਾਂ ਵੀ ਚੰਗਿਆਂ ਦੇ ਜਾਂਦਾ
ਸਿਰ ਚੁੱਕ ਦੁਨਿਆ ਫਿਰਦਾ,ਅੱਖ ਨਾ ਕਿਸੇ ਤੋਂ ਚੁਰਾਂਦਾਂ
ਧੰਨ ਦੌਲਤ ਪੈਸਾ ਦਿੱਤਾ,ਮੈਂ ਨਹੀਂ ਅਸਾਂ-ਫ਼ਰਮੋਸ਼,
ਫਿਰ ਮਾੜੇ ਇਰਾਦੇ ਦਿੱਤੇ,ਕੀਤਾ ਉੱਨਹਾਂ ਮੈਂਨੂੰ ਕਮਜ਼ੋਰ
ਦੁਨਿਆਂ ਨਜ਼ਰੀਂ ਭੱਲਾਮਾਣਸ,ਸਾਕ ਸਬੰਧੀ ਯਾਰ ਦੋਸਤ ਇਜ਼ੱਤ ਕਰਦੇ
ਮੈਂ ਵੀ ਜਾਂਣਾ ਤੈਂਨੂੰ ਪਤਾ,ਕਿਨਾ ਸੱਚ ,ਕਿਨੇ ਮੇਰੇ ਕਾਰਨਾਮਿਆਂ ਤੇ ਪਰਦੇ
ਆਤਮਾ ਜਾਂਣੇ ਕੀ ਹੈ ਮਾੜਾ,ਚੰਗਾ ਪਰ ਬਣ ਨਾ ਪਾਇਆ
ਭੈੜਿਆਂ ਆਦਤਾਂ,ਪਾਪ ਭਰੇ ਕੰਮ,ਜੀਵਨ ਸਾਰਾ ਗਵਾਇਆ
ਆਪ ਨੂੰ ਬਖ਼ਸ਼ਾਂ,ਕੋਸਾਂ ਲੇਖੇ ਨੂੰ,ਸਵਾਲ ਕਰਾਂ ਕਿਓਂ ਮੈਂਨੂੰ ਐਸਾ ਬਣਾਇਆ
Very nice sir. So well explained the condition of people at large around.
ReplyDeleteThanks.
Thank you sir.Again I must thank the unnamed .thank you again
Delete