Saturday, October 11, 2025

ਖੁਸ਼ੀ ਗ੍ਰਿਸਤ ਦਾ ਮੰਤਰ p4

      ਖੁਸ਼ੀ ਗ੍ਰਿਸਤ ਦਾ ਮੰਤਰ


ਖੁਸ਼ੀ ਮਿਲੂ ਗ੍ਰਿਸਤ ਵਿੱਚ ਮੰਤਰ ਇਹ ਰੋਜ਼ ਦੋਹਰਾਇਆ ਕਰੋ

ਸਿਰਫ ਤੁਹਾਡੇ ਤੇ ਵਰ ਸਕਦੀ ਬੀਵੀ ਦੇ ਗੁੱਸੇ ਦੀ ਗੱਲ ਦਿਲੇ ਨਾ ਲਾਇਆ ਕਰੋ

ਨਿੰਦਿਆ ਤੁਹਾਡੀ ਤੁਹਾਡਿਆਂ ਦੀ ਕਰੇ ਹੱਸ ਕੇ ਗੱਲ ਗਵਾਇਆ ਕਰੋ

ਹਰ ਤੁਹਾਡੇ ਕੰਮ ਵਿੱਚ ਗਲਤੀਆਂ ਕੱਢੇਂ ਗੁੱਸਾ ਨਾ ਖਾਇਆ ਕਰੋ

ਖ਼ਾਵੰਦ ਮੇਰਾ ਹੁਸਿਆਰ ਉਸ ਦੀ ਖਵਾਇਸ਼ ਬੁਰਾ ਨਾ ਮੰਨਾਇਆ ਕਰੋ

ਕਿੱਥੇ ਕਿਸੇ ਸਾਹਮਣੇ ਕੀ ਬੋਲਣਾ ਰਟਾਏ ਉਸ ਸਲਾਹ ਤੇ ਕੰਨ ਲਗਾਇਆ ਕਰੋ

ਸਿਆਣਾ ਜੱਗ ਕਹੇ ਘਰਵਾਲਾ ਮੇਰਾ ਸ਼ਵੀ ਲਈ  ਕਰੇ ਆਪ ਨੂੰ ਸਮਝਾਇਆ ਕਰੋ

ਕਿਹੜੇ ਰੰਗ ਦੀ ਕਮੀਜ਼ ਤੁਹਾਨੂੰ ਸਜੇ ਉਸੇ ਪਤਾ ਸੋ ਕਹੇ ਉਹ ਪਾਇਆ ਕਰੋ

ਭਾਂਡੇ ਮੰਜਵਾਏ ਪੋਚਾ ਲਵਾਏ ਖਿੜੇ ਮਥੇ ਹੱਸ ਕੇ ਕਰੋ ਕੰਨੋਂ ਨਾ ਕਤਰਾਇਆ ਕਰੋ

ਕਿਨੇ ਕੋਟ ਸੂਟ ਲ਼ੈ ਰੱਜੂ ਨਾ ਪੁੱਛੋ ਦਿਲ ਖੋਲ ਪੈਸੇ ਲਈ ਨਾ ਤਰਸਾਇਆ ਕਰੋ

ਫੜੇ ਜਾਓ ਦੂਸਰੀ ਤੇ ਅੱਖ ਰੱਖਦੇ ਤੂੰ ਸੱਭ ਤੋਂ ਸੋਣੀ ਕਹਿ ਬੀਵੀ ਨੂੰ ਸਹਿਲਾਇਆ ਕਰੋ

ਰੱਬ ਤੋਂ ਵੱਡੀ ਬੀਵੀ ਮੰਨੋ ਸਦ ਉਸ ਤੇ ਸਦ ਬਲਿਹਾਰੀ ਜਾਇਆ ਕਰੋ

ਖੁਸ਼ੀ ਮਿਲੂ ਗ੍ਰਿਸਤ ਵਿੱਚ ਮੰਤਰ ਇਹ ਰੋਜ਼ ਦੋਹਰਾਇਆ ਕਰੋ

ਬੀਵੀ ਦੀ ਗੱਲ ਦਾ ਗੁੱਸਾ ਕਦਾਈਂ ਨਾ ਕਰੋ ਹੱਸ ਕੇ ਗੱਲ ਗਵਾਇਆ ਕਰੋ


Xxxx

   खुशी  गरिसत दा मंतर

खुशी मिलू  गरिसत विच अह मंतर रोज दोहराया करो

सिर्फ तुहाडे ते वर सके बीबी दे गुस्से दी गल दिल न लगाया करो

निंदिया तुहाडी तुहाडियां दी करे हस के गल गवाया करो

हर तुहाडे कम विच गलतियां कडए गुस्सा न खाया करो

खाबंद मेरा हुशियार उस दी ख्वाइश बुरा न मनाया करो

किथे किसे सामने की बोलना रटाए उस सलाह ते कान लगाया करो

सियाना कहे जग घरवाला मेरा शबी बने आप नू समझाया करो

कहड़ा रंग कमीज दा तुहानू सजे उसे पता सो कहे ओह  पाया करो

भाड़े मँझवाए पोचा लवाए हस के करो कानो न कतराया करो

किने सूट लै रजू न पूछो दिल खोल पैसे लई ना तरसाया करो

पकड़ी जाए दूसरी ते अख रखी तूं सब तों सोहनी कह बीबी नू सहलाया करो

रब तों बड़ी बीबी मानो सद उस ते सद बलिहार जाया करो

खुशी मिलू गरिसत दे विच मंतर एह रोज दोहराया करो 

बीबी दी गल दा गुस्सा ना करो हस के गल गवाया करो 


 






Monday, October 6, 2025

ਜੀਣ ਦੀ ਵਾਰੀ ਆਈ p4

      ਜੀਣ ਦੀ ਵਾਰੀ ਆਈ


ਸਤਾਰਾਂ ਸਾਲ ਸੇਵਾ ਕੀਤੀ ਆਪਣੀ ਜਵਾਨੀ ਗਵਾਈ

ਹੁਣ ਜਿੰਦ ਜੀਣ ਦੀ ਜਿੰਦ ਜੀਣ ਦੀ ਵਾਰੀ ਤੁਹਾਡੀ ਆਈ

ਉੱਚੀ ਨਾ ਅਗਿਓਂ ਬੋਲੇ ਘੁੱਟ ਘੁੱਟ ਜੀਵੀ ਹੁਕਮ ਮੰਨੇ ਪੂਰੇ

ਆਪਣਿਆਂ ਚਾਹਾਂ ਦਬਾਈਆਂ ਦਿਲਾਂ ਦੇ ਅਰਮਾਨ ਰਹੇ ਅਧੂਰੇ

ਡਰਦੇ ਰਹੇ ਗੁੱਸੇ ਨਾ ਹੋਣ ਨਾ ਵੱਡਾ ਕੋਈ ਝੂਰੇ

ਦੱੜ ਵੱਟ ਜ਼ਮਾਨਾ ਕਟਿਆ ਮੱਥੇ ਤੀਊੜੀ ਨਾ ਪਾਈ

ਸਤਾਰਾਂ ਸਾਲ ਸੇਵਾ ਕੀਤੀ ਆਪਣੀ ਜਵਾਨੀ ਗਵਾਈ

ਹੁਣ ਜੀਣ ਦੀ ਜਿੰਦ ਜਿੰਦ ਜੀਣ ਦੀ ਵਾਰੀ ਤੁਹਾਡੀ ਆਈ

ਸਾਧੂ ਸੀ ਸੋ ਚੱਲ ਵਸਿਆ

ਉਸ ਪਿਆਰ ਸੀ ਤੁਹਾਨੂੰ  ਕਸਿਆ

ਆਜ਼ਾਦ ਹੁਣ ਤੁਸੀਂ ਕਰੋ ਆਪ ਨੂੰ ਛੱਡੋ ਗੱਲ ਉਹ  ਪੁਰਾਣੀ 

ਦਿੱਲ ਖੋਲ ਹੱਸ ਲਓ ਨੱਚ ਲਓ ਲਿਖੋ ਆਪਣੀ ਨਵੀਂ ਕਹਾਣੀ

ਬੀਤੇ ਦਾ ਅਫਸੋਸ ਬੇਕਾਰ ਅੱਗੇ ਵਧੋ ਖੁਸ਼ੀ ਤੁਸੀਂ ਮਾਣੋ

ਖਵਾਇਸ਼ਾਂ ਸਾਰਿਆਂ ਪੂਰੀਆਂ ਕਰੋ ਇਹੀਓ ਜੀਣਾ ਸੱਚ ਮੇਰਾ ਜਾਣੋ

ਖੁਸ਼ਿਆਂ ਨਾਲ ਭਰੇ ਝੋਲੀ ਤੁਹਾਡੀ ਰਬ ਤੋਂ ਮੰਗਾਂ ਹੱਥ ਫਲਾਈ

ਹੁਣ ਜਿੰਦ ਜੀਣ ਦੀ ਜਿੰਦ ਜੀਣ ਦੀ ਵਾਰੀ ਤੁਹਾਡੀ ਆਈ




 

Sunday, October 5, 2025

ਵੀਰ ਵੀਰਜੀ p4

     ਵੀਰ ਵੀਰਜੀ 

ਰੰਨਧਾਵਿਆਂ ਘਰ ਇੱਕ ਬੰਦਾ ਜੰਮਿਆਂ ਰਜਿੰਦਰ ਰੱਖਿਆ ਨਾ
ਲੱਭ ਲੱਭ ਲਫ਼ਜ਼ ਮੈਂ ਥੱਕਿਆ ਕਿੰਝ ਉਸ ਦੀ ਸਿਫਤ ਕਰਾਂ
ਸਾਦਾ ਜਨ ਨਮਰਤਾ ਦੀ ਮੂਰਤ ਸੰਤਾਂ ਵਰਗਾ ਜੁੱਸਾ
ਰੰਜਸ਼ ਦਿਲੇ ਕੋਈ ਨਾ ਰੱਖੀ ਸੋਧਿਆ ਉਸ ਆਪਣਾ ਗੁੱਸਾ
ਮਾਂ ਬਾਪ ਦੀ ਸੇਵਾ ਕੀਤੀ ਸਪੁੱਤਰ ਬਣ ਦਿਖਾਇਆ
ਜਗਦੀਸ਼ ਦਾ ਸਰਤਾਜ ਬਣ ਗ੍ਰਿਸਤ ਦਾ ਫ਼ਰਜ਼ ਨਿਭਾਇਆ
ਈਸ਼ ਦਾ ਵੀਰ ਵੀਰਜੀ ਰਵੀ ਜਿਮੀ ਦਾ ਛੱਤਰ ਛਾਇਆ
ਵੱਡਭਾਗੀ ਸਿਮਰਨ ਸਹਿਜ ਮਨਤ ਏਕਮ ਜਿਨਾਂ ਐਸਾ ਦਾਦਾ ਪਾਇਆ
ਬੁਰਾ ਨਾ ਕੀਤਾ ਬੁਰਾ ਨਾ ਸੋਚਿਆ ਸੱਭ ਦਾ ਭਲਾ ਕੀਤਾ
ਆਪਣਿਆਂ ਖਵਾਇਸ਼ਾਂ ਕੁਰਬਾਨ ਕਰ ਪਿਆਰ ਸੱਭ ਦਾ ਲੀਤਾ
ਕੜੀ ਮਹਿਨਤ ਕੀਤੀ ਸ਼ਿਕਾਇਤ ਨਹੀਂ ਕੀਤੀ ਯਾਦ ਆਏ ਉਹਦਾ ਮੁਸਕਾਣਾਂ
ਜਿੰਦ ਦੇ ਦਿਤੇ ਭਾਰੀ ਕਸ਼ਟ ਸਹੇ ਮੰਨਿਆ ਉਸ ਦਾ ਭਾਣਾ
ਸਭਨਾਂ ਦਾ ਵੀਰ ਵੀਰਜੀ ਜੋ ਜਾਣੇ ਗਾਵੇ ਉਸ ਦੇ ਗੀਤ
ਵਹਿਗੁਰੂ ਚਰਨੀ ਜਗਾਹ ਦੇਵੇ ਜੱਗ ਦੇਵੇ ਵੀਰਜੀ ਨੂੰ ਅਸੀਸ




Saturday, September 20, 2025

ਜੱਸੇ ਦਾ ਪਿਆਰ p4

     ਜੱਸੇ ਦਾ ਪਿਆਰ

ਜਾ ਜਾ ਜੱਸਾ ਕਮਾਲ ਦਾ ਸੀ ਬੰਦਾ

ਇਸ਼ਕ ਜੱਸੇ ਹੱਡੀਂ ਵਸਿਆ ਦਿਲੋਂ ਜੱਸਾ ਚੰਗਾ

ਸੋਹਣੀ ਮੂਰਤ ਵੇਖ ਧੱੜਕੇ ਉਸ ਦਾ ਦਿਲ

ਮਨ ਲੱਲਚਾਏ ਕਿੰਝ ਜਾਏ ਉਹ ਪਰੀ ਮਿਲ

ਪਿਆਰ ਪਾਕ ਹੈ ਹੁੰਦਾ ਸੀ ਉਸ ਦਾ ਫਲਸਫਾ

ਕੀ ਕਹੂੰ ਜੱਗ ਜੱਸਾ ਕਰੇ ਨਾ ਪਰਵਾਹ

ਪਿਆਰਾ ਉਸ ਦਾ ਬਦਨਾਮ ਨਾ ਹੋਏ ਅੰਦਰੋਂ ਡਰੇ

ਦੂਰੋਂ ਨਿਹਾਰੇ  ਪਿਆਰੇ ਨੂੰ ਪਿਆਰ ਜ਼ਾਹਰ ਨਾ ਕਰੇ

ਪਿਆਰੇ ਵਿੱਚ ਡੁਬਿਆ ਰਾਤ ਦਿਨ ਪਿਆਰਾ ਜੱਸੇ ਦੀ ਜਾਨ

ਪਿਆਰਾ ਉਸ ਦਾ ਉਸ ਦੇ ਪਿਆਰ ਤੋਂ ਬੇਖ਼ਬਰ ਤੇ ਅਨਜਾਣ

ਪਿਆਰੇ ਦਿਲ ਪਿਆਰ ਕਿਵੇਂ ਜਗਾਏ ਜੱਸੇ ਨੂੰ ਨਾ ਥੋਹ

ਮੂੰਹੋਂ ਨਾ ਬੋਲੇ ਅੱਖੀਂ ਜਤਾਏ ਪਿਆਰਾ ਪਿਆਰ ਨਾ ਬੁੱਝੇ ਉਹ

ਹਰ ਰੋਜ਼ ਹੱਥ ਜੋੜ ਜੱਸਾ ਰੱਬ ਅੱਗੇ ਕਰੇ ਅਰਦਾਸ

ਰੱਬਾ ਪਿਆਰ ਜਗਾ ਪਿਆਰੇ ਦੇ ਦਿਲ ਰੱਖੀ ਤੇਰੇ ਤੇ ਆਸ

ਪਿਆਰੇ ਨੇ ਪਿਆਰ ਨਾਲ ਹਾਂ ਕੀਤੀ ਰੱਬ ਸੁਣੀ ਜੱਸੇ ਦੀ ਪੁਕਾਰ

ਜਨਤ ਪਾਈ ਜੱਸੇ ਇਸੇ ਜੂਨੇ ਮਿਲਿਆ ਜੱਸੇ ਉਸ ਦਾ ਪਿਆਰ 





Tuesday, September 16, 2025

ਹਾੜਾ ਲਾ ਨੀ ਹੀਰੀਏ p4

       ਹਾੜਾ ਲਾ ਨੀ ਹੀਰੀਏ


ਅੱਜ ਮੌਜ ਮਾਰਨ ਦਾ ਇਰਾਦਾ

ਥੋੜੀ ਪੀਣੀ ਪੀਣੀ ਨਹੀਂ ਜਾਦਾ

ਸੇਵਾ ਕਰਨ ਦਾ ਸੀ ਤੇਰਾ ਵਾਅਦਾ

ਹਾੜਾ ਲਾ ਦੇ ਨੀ ਹੀਰੀਏ

ਹਸ ਕੇ ਖੋਲ ਬੋਤਲ ਦਾ ਡੱਟ

ਮੱਥੇ ਪਾਈਂ ਨਾ ਕੋਈ ਵੱਟ

ਖੁਸ਼ੀ ਵਿੱਚ ਨੱਚੂ ਤੇਰਾ ਜੱਟ

ਹਾੜਾ ਲਾ ਦੇ ਨੀ ਜੱਟੀਏ

ਸ਼ਰਾਬ ਦੀ ਬੂੰਦ ਬੂੰਦ ਵਿੱਚ ਭਰੇ ਸੁਖ

ਦੋ ਘੁੱਟ ਪੀ ਭੁੱਲਣ ਸਾਰੇ ਦੁਖ

ਹਾੜਾ ਲਾ ਦੇ ਨੀ ਹੀਰੀਏ

ਤੂੰ ਵੀ ਬੁੱਲੀਂ ਲਾ ਨਾ ਸ਼ਰਮਾ

ਰੱਲ ਮੇਰੇ ਨਾਲ ਗੀਤ ਖੁਸ਼ੀ ਦੇ ਗਾ

ਹਾੜਾ ਲਾ ਨੀ ਸਾਖੀਏ

ਮੱਧਹੋਸੀ਼ ਦਾ ਚੱੜੂ ਸਰੂਰ

ਸਵਰਗ ਦਾ ਝੂਟਾ ਮਿਲੂ ਜ਼ਰੂਰ

ਹਾੜਾ ਲਾ ਨੀ ਹੀਰੀਏ

ਅੱਜ ਮੌਜ ਮਾਰਨ ਦਾ ਕਰ ਲੈ ਇਰਾਦਾ

ਜਿੰਦ ਦਾ ਮਜ਼ਾ ਆਊ ਇਹ ਮੇਰਾ ਵਾਦਾ

ਹਾੜਾ ਇੱਕ ਲਾ ਲੈ ਹੀਰੀਏ

ਹਾੜਾ ਇਕ ਲਾ ਦੇ ਸੋਹਣੀਏ






 

Thursday, September 11, 2025

ਜੇ ਲੈਣਾ ਜਿੰਦ ਦਾ ਮਜ਼ਾ p4

     ਜੇ ਲੈਣਾ ਜਿੰਦ ਦਾ ਮਜ਼ਾ


ਲੈਣਾ ਜੇ ਜਿੰਦ ਵਿੱਚ ਜੀਣ ਦਾ ਮਜ਼ਾ

ਕੰਨ ਧਰ ਸੁਣ ਲਵੋ ਜੋ ਕਹੇ ਜੱਸਾ

ਮੂੰਹ ਦੇ ਸਵਾਦ ਲਈ ਖਾਓ ਮੀਟ ਸ਼ੀਟ

ਨੱਚੋ ਗਾਓ ਗਾਵੋ ਖੁਸ਼ੀ ਦੇ ਗੀਤ

ਸੋਚੋ ਨਾ ਕਿ ਕੀ ਸੋਚੂ ਜੱਗ

ਜੱਗ ਖੁਸ ਨਹੀਂ ਹੋਣਾ ਨਾ ਉਹ ਤੁਹਾਡਾ ਜੱਜ

ਕਰੋ ਮਨ ਮਰਜ਼ੀ ਰਹੋ ਖੁਸ਼ 

ਭਾਣਾ ਮੰਨ ਸਹੋ ਰੱਬ ਦਿੱਤੇ ਦੁੱਖ

ਧੋਖਾ ਨਾ ਦਓ ਨਾ ਦੁਖਾਓ ਕੋਈ ਦਿਲ

ਮਨ ਦੀ ਸ਼ਾਂਤੀ ਮਿਲੂ ਸਕੂਨ ਜਾਊ ਮਿਲ

ਪਿਆਰ ਕਰੋ ਆਪ ਨੂੰ ਕਰੋ ਹਰ ਜਨ ਨਾਲ ਪਿਆਰ

ਪਿਆਰ ਕਰਨ ਵਾਲੇ ਨੂੰ ਪਿਆਰਾ ਲੱਗੇ ਸੱਭ ਸੰਸਾਰ

ਧੰਨ ਦੌਲਤ ਸ਼ੌਹਰਤ ਮਨੇ ਨਾ ਲੱਲਚਾਓ

ਜੋ ਪਾਇਆ ਉਸ ਵਿੱਚ ਸਬਰ ਪਾਓ

ਨਾ ਇਸ ਆਰ ਨਾ ਹੱਦੋਂ ਪਾਰ

ਮੱਧ ਮਾਰਗ ਚਲੋ ਬੁੱਧ ਦਾ ਵਿਚਾਰ

ਕਾਰ ਸਾਰੇ ਕਰੋ ਰੱਖ ਕੇ ਮਨ ਸਾਫ਼

ਯਾਦਾ ਨਾ ਡਰੋਂ ਰੱਬ ਤੋਂ ਨਿਰਵੈਰ ਕਰੂ ਮਾਫ਼

ਜਿਓਂ ਜੀਣ ਐਸੇ ਲਵੋ ਜਿੰਦ ਦਾ ਮਜ਼ਾ

ਖੁਸ਼ੀ ਜੀਵੀ ਹੀ ਸਹੀ ਜਿੰਦ ਸੱਚ ਕਹੇ ਜੱਸਾ









Saturday, September 6, 2025

ਉਸ ਮਾਫ਼ ਕੀਤਾ p4

      ਉਸ ਮਾਫ਼ ਕੀਤਾ


ਪਿਆਰ ਕਰਨ ਦਾ ਨਾ ਆਇਆ ਤੈਂਨੂੰ ਢੰਗ

ਕੀਤਾ ਬੇਚਾਰੀ ਨੂੰ ਜਸਿਆ ਤੂੰ ਬਹੁਤ ਤੰਗ

ਰੋਬ ਪਾਇਆ

ਬੇਵਜਾ ਰੋਲਾਇਆ

ਪੈਸੇ ਦੀ ਲਾਪਰਵਾਹੀ ਪੈਸੇ ਪੈਸੇ ਲਈ ਤਰਸਾਇਆ

ਸਿਰ ਫੜ ਹੁਣ ਬਹਿ ਕਿਸਮਤ ਨੂੰ ਰੋ

 ਜੋ ਹੋਣਾ ਸੀ ਹੋਇਆ ਛੱਡ ਗਈ ਤੈਂਨੂੰ ਉਹ

ਕੌਣ ਰੱਖੂ ਤੇਰਾ ਹੁਣ ਖਿਆਲ

ਬੁਰਾ ਹੋਣਾ ਹੁਣ ਤੇਰਾ ਹਾਲ

ਬੈਠੇ ਬਿਠਾਏ ਪਰੋਸੀ ਨਹੀਂ ਮਿਲਣੀ ਖਾਣਾ ਆਪ ਬਨੌਣਾ ਪੈਣਾ

ਪੋਚਾ ਵੀ ਜੋ ਕਦੀ ਨਾ ਲਾਇਆ ਅੱਜ ਪੋਚਾ ਵੀ ਲੌਣਾ ਪੈਣਾ

ਮੰਨ ਜਸਿਆ ਇੱਕ ਮੇਰੀ ਸਲਾਹ

ਕੰਨ ਫੜ ਹੋ ਉਸ ਅੱਗੇ ਖੜਾ

ਮਿੰਨਤ ਕਰ ਕਹਿ ਕਰ ਦੇ ਮਾਫ਼ ਘਰ ਆ ਜਾ

ਕਹਿ ਕਹਿਣਾ ਤੇਰਾ ਸਾਰਾ ਮੰਨੂੰ ਨਹੀਂ ਕਰੂੰ ਖ਼ਤਾ

ਮੰਨੀ ਜੱਸੇ ਦੀ ਜਚਿਆ ਉਸ ਦਾ ਵਿਚਾਰ

ਉਹ ਸਚਿਆਰੀ ਸੱਚਾ ਉਸ ਦਾ ਪਿਆਰ

ਹੱਥ ਮੇਰਾ ਫੜਿਆ ਕੀਤਾ ਮੈਂਨੂੰ ਮਾਫ

ਲੱਖ ਸ਼ੁਕਰ ਕੀਤਾ ਜਿੰਦ ਮੁੜ ਹਰਿਆਈ ਖੁਸ਼ੀ ਆਈ

ਨਸੀਅਤ ਮਿਲੀ ਜਿੰਦ ਉਸ ਬਿਨ ਨਰਕ ਉਸ ਨਾਲ ਜਨਤ ਪਾਈ