ਦੋਸਤਾਨੀ ਖਿੱਚ ਖਿੱਚਾਈ
ਕੱਦੋ ਛੋਟਾ
ਸ਼ਰੀਰੋਂ ਮੋਟਾ
ਹੱਖ 'ਚ ਲੋਟਾ
ਸਿਰ ਤੇ ਚੋਟੀ
ਤੇੜ ਧੋਤੀ
ਸਜਰ ਸਵੇਰੇ ਮਾਘੀ ਬਾਹਮਣ ਜੰਗਲ ਪਾਣੀ ਜਾਵੇ
ਸਵਖੱਤ ਸਵੇਰੇ ਅਗਿਓਂ ਕਾਹਲੀ ਵਿੱਚ ਟੁਰਿਆ ਆਵੇ
ਵੱਟੋ ਵੱਟ
ਜੱਸਾ ਜੱਟ
ਪਹਿਨੇ ਕੱਛ
ਆਪ ਪਤਲਾ ਪਤੰਗ
ਸਿਰ ਤੇ ਪਲੰਘ
ਮਾਘੀ ਨੂੰ ਸੁਝਿਆ ਮਜ਼ਾਕ
ਲੜਾਇਆ ਉਸ ਅਪਣਾ ਦਿਮਾਗ
ਕੋਲ ਆ ਕੂਆ
ਜਾਟ ਰੇ ਜਾਟ
ਤੇਰੇ ਸਰ ਪੇ ਖਾਟ
ਜੱਸਾ ਜੱਟ
ਨਹੀਂ ਸੀ ਘੱਟ
ਜਬਾਬੀ ਬੋਲਿਆ
ਪੰਡੱਤ ਉਹ ਪੰਡੱਤ
ਤੇਰੇ ਸਿਰ ਤੇ ਕੋਲੂੂ
ਮਾਘੀ ਹੱਸਿਆ
ਕਹੇ
ਯਾਰ ਤੂੰ ਜੱਟ ਬੂਟ ਹੀ ਰਿਹਾ,ਇਹੀਓ ਮੈਂਨੂੰ ਦੁੱਖ
ਪੰਡਤ ਤੇ ਕੋਲੂ ਦੀ ਬਣਦੀ ਨਹੀਂ ਕੋਈ ਤੁੱਕ
ਜੱਸੇ ਮਾਘੀ ਨੂੰ ਸਹਲਾਇਆ
ਤੁੱਕ ਤਾਂ ਤੂੰ ਸੋਹਣੀ ਬਣਾਈ
ਮੇਰੀ ਵੀ ਨਾ ਘੱਟ,ਸੁਣ ਭਾਈ
ਸੋਚ
ਕੋਲੂ ਦਾ ਭਾਰ
ਦਊ ਤੈਂਨੂੰ ਮਾਰ
ਦੋਨੋਂ ਠਾਂਹਾਂ ਮਾਰ ਹੱਸੇ
ਮਿਲਿਆ ਯਾਰ ਨੂੰ ਯਾਰ
ਏਦਾਂ ਹੁੰਦੀ ਜਿਗਰੀ ਦੋਸਤਾਂ ਬੀਚ ਖਿੱਚ ਖਿੱਚਾਈ
ਸੱਚਾ ਪਿਆਰ ,ਦਿੱਲ ਸਾਫ਼,ਗੁੱਸਾ ਨਾ ਕੋਈ ਖਾਈ
दोसतानी खिॅच खिॅचाई
कदों छोटा
शरीरों मोटा
हॅथ ‘च लोटा
सिर ते चोटी
तेङ धोती
सजर सवेरे मागी बाहमण जंगल पाणी जावे
सखॅत सवेरे अगिओं काहली विॅच टुरिआ आवे
वॅटो वॅट
जॅसा जॅट
पहिने कॅछा
आप पतला पतंग
सिर ते पलंग
मागी नू सुजिआ मजाक
लङाऐआ उस अपना दिमाग
कोल आ कूआ
जाट रे जाट
तेरे सिर पर खाट
जॅसा जॅट नहीं सी घॅट
जबाबी बोलिआ
पंडत ओ पंडत
तेरे सिर पर कोलू
मागी हॅसिआ
कहे
यार तूं जॅट बूट ही रिआ,ऐहीओ मैॅनू दुख
पडंत ते कोलू दी बणदी नहीं कोई तुक
जॅसे मागी नूं सहलाएआ
तुक तां तूं सोणी बणाई
पर मेरी वी घॅट नहीं भाई
सोच
कोलू दा भार
दऊ तैंनू मार
दोंनों ठांहां मार हॅसे
मिलिआ यार नू यार
ऐदां हुंदी दोसतां विॅच खिॅच खिॅचाई
सॅचा पिआर,दिॅल साफ ,गुॅसा ना कोई खाई
Thanks for sharing.very interesting.
ReplyDeleteOnly our Generation will understand some of the words/phrases like Jungle- panic.
Thanks so much
Comment is marked from unknown.so please excuse me if I don't address by name.thank you a lot for the lovely comments..yes with I door toilets. Who would go for jangall pani.thanks again
Delete