ਮੇਰੀਆਂ ਉਂਗਲੀਆਂ
ਤੁਰਦਿਆਂ ਜਾਂਦੇ ਨੂੰ ਉਂਗਲ ਮੈਂ ਲਾਂਵਾਂ
ਕਦੀ ਸਹੀ ਬੈਠੇ ,ਮੈਂ ਲੋਕਾਂ ਨੂੰ ਹਸਾਂਵਾਂ
ਕਦੀ ਕਦੀ ਉਲਟੀ ਪਏ , ਗਾਲੀ ਖਾਂਵਾਂ
ਉਠਾਈ ਕਿਸੇ ਤੇ ਉਂਗਲ, ਚੋਰ ਦਾੜੀ ਤਿਨਕਾ ,ਉਹ ਘਬਰਾਏ
ਸੱਚੇ ਤੇ ਉਠਾਈ ਤਾਂ ਉਹ ਗੱਲੇ ਪੈ ਜਾਏ
ਟੇਢੀ ਉਗਲੇ ਅਸੀਂ ਘੇਹ ਕੱਢਿਆ
ਪਰੇਸ਼ਾਨੀ ਵਿੱਚ ਉਂਗਲਾਂ ਦੰਦੀ ਵਡਿਆ
ਉਂਗਲਾਂ ਨਾਲ ਕੀਤਾ ਬਹੁਤ ਹਿਸਾਬ
ਉਂਗਲ ਹਲਾ ਦਿਤਾ ਨਾ ਦਾ ਜਬਾਬ
ਉਂਗਲਾਂ ਸਿਖਾਇਆ ਸਭਕ, ਸਭ ਇਕੋ ਜਹੇ ਨਹੀਂ ਹੁੰਦੇ
ਕਈ ਭੱਲੇ ਮਾਣਸ ,ਕਈ ਬੰਦੇ ਲਭਣ ਮੰਦੇ
ਏਕਤਾ ਦਾ ਉਂਗਲੀਆਂ ਸਬਕ ਸਿਖਾਇਆ
ਇਕੱਲੀ ਬੇਵਸੀ ,ਰਲ ਭਾਰਾ ਭਾਰ ਚੁਕਾਇਆ
ਬੇਵਕੂਫ ਅਸੀਂ ,ਕਈਆਂ ਸਾਨੂੰ ਉਗਲੀਂ ਨਚਾਇਆ
ਗਵਾਰ ਮੈਂ ,ਆਪਣਿਆਂ ਦੀ ਉਗਲ ਇਸ਼ਾਰਾ ਸਮਝ ਨਾ ਪਾਇਆ
ਸਵਾਦ ਖਾਣੇ ਲਿਬੜਿਆ ,ਚੂਸਣ ਦਾ ਸਵਾਦ ਹੋਰ
ਚੂਸ ਚੂਸ ਚਟਾਂ ,ਮੰਨ ਲਲਚਾਏ ਚਟਾਂ ਕੁਛ ਹੋਰ
ਚੰਗੇ ਕਰਮ ਜੋ ਕੀਤੇ ,ਉਂਗਲੀਆਂ ਤੇ ਗਿਣ ਪਾਂਵਾਂ
ਕੂਕਰਮ ਨਾ ਗਿਣੇ ਜਾਣ ਚਾਹੇ ਪੈਰਾਂ ਦਿਆਂ ਮਿਲਾਵਾਂ
ਤੇਰੇ ਤੋਂ ਮੰਗਾਂ ਸਿਰਫ ਇਹ ਹੀ ਏ ਖੁਦਾਏ
ਐਸਾ ਜੀਣ ਜਾਈਏ ,ਕੋਈ ਉਂਗਲ ਨਾ ਉਠਾਏ
No comments:
Post a Comment