Wednesday, March 6, 2024

ਮਜਨੂੰ ਨਾ ਰਾਂਝਾ ਬਣੇ p3

                                       ਮਜਨੂੰ ਨਾ ਰਾਂਝਾ ਬਣੇ 


ਮੇਰੀ ਕਿਸਮਤ ਦਾ ਤਾਰਾ ਚਮਕਿਆ

ਮੇਰੀ ਮਸ਼ੂਕ ਨੇ ਲਿਆ ਮੈਂਨੂੰ ਬੁਲਾ

ਕਹਿੰਦੀ ਅੰਬਾਂ ਵਾਲੇ ਖੂਹ ਤੇ ਆ ਜਾਣੀਂ

ਮੈਂ ਵੀ ਜਾਊਂਗੀ ਉੱਥੇ ਆ

ਓਹਲੇ ਹੋ ਦੁਨੀਆਂ ਤੋਂ ਗੱਲਾਂ ਕਰਾਂਗੇ

ਲਵਾਂਗੇ ਜਿੰਦ ਦਾ ਮਜ਼ਾ

ਇਤਰ ਲਾ ਮੈਂ ਤਿਆਰ ਹੋਇਆ

ਦਿੱਤਾ ਮੁੱਛਾਂ ਨੂੰ ਤਾਹ

ਰੇਸ਼ਮ ਦਾ ਚਿੱਟਾ ਕੁੜਤਾ ਪਾਇਆ

ਤੇੜ ਲੱਠੇ ਦਾ ਤੰਬਾ ਲਿਆ ਲਾ

ਗੁੱਟ ਤੇ ਕਢਿਆ ਰੁਮਾਲ ਬੰਨ੍ਹ

ਮੈਂ ਫੱੜ ਲਿਆ ਖੂਹ ਦਾ ਰਾਹ

ਜਲਦੀ ਤੋਂ ਪਹਿਲਾਂ ਪਹੁੰਚ ਕੇ

ਕਰਨ ਲੱਗਾ ਉਸ ਦਾ ਇੰਤਜ਼ਾਰ

ਕਿੰਝ ਪਾਊਂਗਾ ਜੱਫ਼ੀ ਕਿੰਝ ਕਰੂੰਗਾ ਉਸੇ ਪਿਆਰ

ਦੇਰ ਨਾਲ ਆਈ ਕਲੀ ਨਹੀਂ ਨਾਲ ਸਹੇਲਿਆਂ ਚਾਰ

ਰੱਲ ਕੇ ਰੋਣਹਾਕਾ ਮੈਂਨੂੰ ਕੀਤਾ ਦੱਸ ਨਾ ਸਕਾਂ ਯਾਰ

ਖਿਲਵਾੜ ਕੀਤਾ ਮੇਰੇ ਜਜ਼ਬਾਤਾਂ ਨਾਲ ਦਿੱਲ ਦਿੱਤਾ ਦੁਖਾ

ਤੋਬਾ ਕੀਤਾ ਪਿਆਰ ਤੋਂ ਅੱਗੇ ਉਸ ਸਾਨੂੰ ਸਬੱਕ ਦਿੱਤਾ ਸਿਖਾ

ਮਜਨੂੰ ਨਾ ਰਾਂਝਾ ਬਣੇ ਨਾ ਹੋਇਆ ਸਾਡਾ ਵਿਆਹ

ਰਹਿ ਗਿਆ ਮੈਂ ਜ਼ਿੰਦਗੀ ਭਰ ਛੜੇ ਦਾ ਛੜਾ

No comments:

Post a Comment