Wednesday, March 27, 2024

ਸਵੇਰ ਦੀ ਵਾਟ ਚੰਗੁ p3

         ਸਵੇਰ ਦੀ ਵਾਟ ਚੰਗੀ


ਬਚਿਆ ਦਿਨ ਸੌਖਾ ਲੰਘੂ ਅੱਜ ਸਵੱਖਤੇ ਵਾਟ ਲੱਗ ਗਈ

ਸਵੇਰ ਸਵੇਰ ਦੀ ਵਾਟ ਚੰਗੀ ਬਾਕੀ ਦਿਨ ਦਾ ਫ਼ਿਕਰ ਨਾ ਕੋਈ

ਜਿੰਦ ਗੁਜ਼ਰੀ ਦਾ ਤਜ਼ਰਬਾ ਦਿਨ ਚ ਇੱਕ ਤੋਂ ਵੱਧ ਗੁੱਸੇ ਨਾ ਹੋਈ

ਸੋ ਅੱਜ ਉਹ ਵਾਰ ਹੋ ਗਿਆ ਬਾਕੀ ਦਿਨ ਦਾ ਫ਼ਿਕਰ ਨਾ ਕੋਈ

ਆਪਣੇ ਚਿੱਤੋਂ ਮੈਂ ਸੋਹਣਾ ਕੰਮ ਕੀਤਾ ਬਿਸਤਰ ਠੀਕ ਵਛਾਇਆ

ਸੌ ਨੁਕਸ ਉਸ ਆ ਕੱਢੇ ਤੇ ਮੈਨੂੰ ਖੂਬ ਸੁਣਾਇਆ

ਬੈਡ ਕਵਰ ਕਹੇ ਕਿੱਥੇ ਜਾਏ ਗੱਦੀ ਵੀ ਟੇੱਢੀ ਲਗਾਈ

ਸਮਝਾ ਹਾਰੀ ਤੂੰ ਲਾਪਰਵਾਹ ਕੰਮ ਦੀ ਥੌਹ ਨਾ ਆਈ

ਗਲਤੀ ਹੋ ਗਈ ਅੱਗੋਂ ਲੱਗਾ ਦੇਣ ਸਫ਼ਾਈ

ਤੈਂਨੂ ਖੁਸ਼ ਕਰਨਾ ਖਾਲਾ ਦਾ  ਨਹੀਂ ਵਾੜਾ ਮੈਂ ਥੱਕਾ

ਰੱਬ ਕੀਤੇ ਨੁਕਸ ਕੱਢ ਲਵੇਂ ਮੰਨਾ ਮੈਂ ਇਹ ਪੱਕਾ

ਸੁਣ ਬੋਲ ਮੇਰੇ ਮੂੰਹੋਂ ਗੁੱਸਾ ਉਸ ਨੇ ਖਾਈ

ਜੋ ਫਿਰ ਉਸ ਹਾਲ ਕੀਤਾ  ਦੱਸ ਨਾਂ ਸਕਾਂ ਭਾਈ

ਮੈਂ ਮੋਟੀ ਚਮੜੀ ਵਾਲਾ ਬੁਰੇ ਵਕਤ ਵੀ ਖੁਸ਼ੀ ਲੱਭ ਲਈ

ਸੋਚਿਆ ਜਲਦੀ ਵਾਟ ਲੱਗੀ ਸੌਖਾ ਦਿਨ ਬਾਕੀ ਸਾਰਾ

ਤਰਸ ਨਾ ਖਾਓ ਮੈਂ ਸੁਖੀ ਉਹ ਪਿਆਰੀ ਮੈਂ ਉਸੇ ਪਿਆਰਾ

ਇੱਕ ਦੂਜੇ ਬਿਨ ਰਹਿ ਨਾ ਪਾਈਏ ਬਣੇ ਇੱਕ ਦੂਜੇ ਦਾ ਸਹਾਰਾ

No comments:

Post a Comment