Friday, March 22, 2024

ਕੀ ਮੈਂ ਸੱਚਾ ਕਵੀ p3

             ਕੀ ਮੈਂ ਸੱਚਾ ਕਵੀ


ਮੈਂ ਕਵੀ ਦੇਸ਼ ਪੰਜਾਬ ਦਾ

ਮੇਰੀ ਕਲਮ ਕਰੇ ਕਮਾਲ

ਇੱਕ ਬਾਰ ਜੈ ਪੜ ਲਵੇ

ਹੋ ਜਾਏ ਉਹ ਨਿਹਾਲ

ਮਹਿਫ਼ਲ ਵਿੱਚ ਜਦ ਪੜਾਂ

ਉੱਠੇ ਸੱਭ ਦੇ ਗਲੋਂ ਵਾਹ ਵਾਹ

ਡੂੰਘਿਆਂ ਨਹੀਂ ਸੋਚਾਂ ਉਨਾਂ ਵਿੱਚ

ਨਾ ਕੋਈ ਵੱਡਾ ਫ਼ਲਸਫ਼ਾ

ਸਧਾਰਨ ਮਸਲਿਆਂ ਤੇ ਲਿਖਾਂ

ਤੇ ਸੱਚ ਕਰਾਂ ਬਿਆਂ

ਲੱਭ ਲਓ ਉਨਾਂ ਵਿੱਚ ਸੱਚਾ ਪਿਆਰ

ਲੱਭ ਲਓ ਜਿਗਰੀ ਯਾਰ

ਹਾਸੇ ਵਾਲਿਆਂ ਕਵੀਤਾਵਾਂ ਪੜੋ

ਸੁਣ ਲਵੋ ਸਧਾਰਨ ਵਿਚਾਰ

ਬਚਪਨ ਜਵਾਨੀ ਯਾਦ ਆਏ

ਬੁਢਾਪੇ ਦਾ ਜਾਣ ਲਓ ਹਾਲ

ਕੀ ਜਹਾਨ ਕੀ ਮਾਇਆ ਜੰਜਾਲ

ਜ਼ਿੰਦਗੀ ਕੀ ਜੀਣ ਦਾ ਸੱਚਾ ਰਾਹ

ਖੁਸ਼ੀ ਕਿੰਝ ਪੌਣੀ ਇਹ  ਸਿਖ ਜਾ

ਧੰਨ ਦੌਲਤ ਬਾਰੇ ਮੈਂ ਤੁਕਾਂ ਜੋੜਿਆਂ

ਰੱਬ ਬਾਰੇ ਦੋ ਜਿੰਨਿਆਂ ਲਿਖਿਆਂ

ਉਹ ਜਾਣਾ ਮੈਂ ਥੋੜਿਆਂ

ਲਿਖ ਕੇ ਜਦ ਖ਼ੁਦ ਆਪ ਪੜਾਂ

ਮੰਨ ਉੱਠੇ ਇੱਕ ਸਵਾਲ

ਕੀ ਮੈਂ ਅਸਲ ਕਵੀ ਜਾਂ ਉਹ

ਕਰਾਵੇ ਮੇਰੀ ਕਲਮ ਤੋਂ ਕਮਾਲ

No comments:

Post a Comment