ਜੱਸਾ ਨਾਹੇ ਮਸਿਆ
ਦੱਸ ਓ ਜੱਸਿਆ ਨਾਹੇਂ ਤੂੰ ਹਰ ਮਸਿਆ
ਕਰ ਕੇ ਇਸ਼ਨਾਨ ਹੱਥ ਜੋੜ ਕਰਦਾ ਸੀ ਅਰਦਾਸ
ਦੱਸ ਸਾਨੂੰ ਕੀ ਸੀ ਤੂੰ ਮੰਗਦਾ ਕੀ ਸੀ ਤੇਰੀ ਆਸ
ਸੱਚ ਮੈਂ ਦੱਸਾਂ ਇਹ ਜੱਸੇ ਦਾ ਸੱਚ ਲਿਓ ਜਾਣ
ਮੈਂ ਕੋਈ ਪੱਕਾ ਭਗਤ ਨਹੀਂ ਮੈਂ ਛੋਟਾ ਜਿਹਾ ਇੰਨਸਾਨ
ਰੱਬ ਨੂੰ ਮੈਂ ਕਰਦਾ ਸੀ ਸਵਾਲ
ਯਕੀਨ ਕਰੋ ਮਿਲਦਾ ਸੀ ਜਬਾਬ
ਮੈਂ ਰੱਬ ਪੁਛਿਆ ਤੂੰ ਹੋਇਆ ਨਾ ਮੇਰਾ ਸਹਾਈ
ਮੈਂ ਤੈਂਨੂੰ ਲੱਭਦਾ ਰਿਆ ਤੂੰ ਦਿੱਤੀ ਨਾ ਦਿਖਾਈ
ਜਬਾਬ ਮਿਲਿਆ ਮੈਂ ਤਾਂ ਹਮੇਸ਼ਾਂ ਤੇਰੇ ਸੰਘ ਤੂੰ ਵੇਖ ਨਾ ਪਾਇਆ
ਹੌਓਮੇ ਭਰਿਆ ਜੱਸਿਆ ਤੂੰ ਅੰਨਾ ਤੈਂਨੂੰ ਮੈਂ ਨਜ਼ਰ ਨਾ ਆਇਆ
ਡੁੱਬ ਰਿਆ ਸੀ ਤੂੰ ਰਮੀਦੀ ਤੈਂਨੂੰ ਕਿਸ ਨੇ ਬਚਾਇਆ
ਤੂੰ ਸਮਝੇਂ ਤੂੰ ਹਰੀ ਦਾ ਹੱਥ ਫ਼ੜ ਕਿਨਾਰੇ ਆਇਆ
ਜ਼ਰਾ ਸੋਚ ਐਣ ਵਕਤ ਕੌਣ ਹਰੀ ਨੂੰ ਉੱਥੇ ਲਿਆਇਆ
ਯਾਦ ਆ ਜੱਸਿਆ ਜਹਾਜ਼ ਦੀ ਰਫ਼ਤਾਰ ਐਨੀ ਤੇਰੇ ਬਸ ਤੋਂ ਬਾਹਰ
ਦੁਹਾਈ ਤੂੰ ਦਿੱਤੀ ਕਿ ਮੈਂਨੂੰ ਬਚਾ ਲੈ ਉਹ ਰਖਣਹਾਰ
ਬੇਹੋਸ਼ ਤੂੰ ਹੋਇਆ ਕਿਵੈਂ ਬਚਿਆ ਕੀ ਤੂੰ ਜਾਣੇ
ਬਚਿਆ ਤੂੰ ਆਪਣੀ ਮਾਹਰ ਕਾਰਣ ਇਹ ਤੂੰ ਮਾਣੇ
ਮੈਂ ਤੇਰਾ ਰਾਖਾ ਮੈਂ ਹੋਇਆ ਸੀ ਸਹਾਈ
ਮਾਣ ਆਪਣੀ ਕਲਾ ਤੇ ਤੂੰ ਮੈਂਨੂੰ ਵੇਖ ਨਾ ਪਾਈ
ਅੱਖ ਮੇਰੀ ਖੁਲੀ ਪੂਰੀ ਨਹੀਂ ਕੁੱਛ ਗਿਆਨ ਮੈਂ ਪਾਇਆ
ਸੋਚਾਂ ਮੈਂ ਵਾਕਿਆ ਅੰਨਾ ਵੇਖ ਨਾ ਸਕਿਆ ਜੋ ਹੈ ਸਰਬਸਮਾਇਆ
No comments:
Post a Comment