ਸੁਣ ਜੱਸੇ ਊਤਾ
ਸੁਣ ਜੱਸੇ ਊਤਾ ਦਵਾਂ ਤੈਂਨੂੰ ਗਿਆਨ
ਮੰਨੇ ਜੇ ਮੇਰਾ ਕਹਿਣਾ ਸੌਖੀ ਹੋ ਜਾਊ ਜਾਨ
ਚੱਲੇਂ ਜੇ ਦੱਸੇ ਰਾਹ
ਖੁਸ਼ੀ ਲਏਂਗਾ ਪਾ
ਰੋਬ ਤੇਰਾ ਕਿਸੇ ਨਹੀਂ ਸਹਿਣਾ ਐਂਵੇਂ ਨਾ ਗ਼ੁੱਸਾ ਖਾ
ਲੰਮੇ ਇੱਕ ਦੋ ਸਾਹ ਭਰ ਠੰਢਾ ਤੂੰ ਹੋ ਜਾ
ਆਪਣਾ ਚਾਹੇ ਬੇ-ਵਜਾ ਰੁਸੇ ਹੱਥ ਜੋੜ ਉਸੇ ਮਨਾ
ਰੂਚੀ ਤੇਰਿਆਂ ਗੱਲਾਂ ਨਾ ਕਿਸੇ ਕਹਾਣੀਆਂ ਨਾ ਸੁਣਾ
ਮਹਿਫ਼ਲ ਬੈਠੇ ਦੂਸਰਿਆਂ ਦੀ ਸੁਣ ਕੁੱਛ ਪੱਲੇ ਪਾ
ਫਲਸਫ਼ਾ ਤੇਰਾ ਤੈਂਨੂੰ ਹੀ ਮਾਫ਼ਕ ਕੋਈ ਨਾ ਕਰੇ ਪਰਵਾਹ
ਭਾਸ਼ਣ ਨਾ ਦੇ ਅਣੇ ਜਣੇ ਨੂੰ ਸਿਰ ਨਾ ਖਾ
ਜੱਗ ਨਹੀਂ ਚੱਲਣਾ ਜਿਵੇਂ ਚਾਹੇਂ ਹੋ ਨਾ ਖ਼ਫ਼ਾ
ਛੱਡ ਜਨ ਸੁਧਾਰ ਦੀ ਸੋਚ ਮੱਥਾ ਮਾਰ ਨਾ ਖਾਹਮਖਾਹ
ਆਪ ਨਾਲ ਰਹਿ ਤੂੰ ਖੁਸ਼ ਦੁਨਿਆਂ ਦੀ ਨਾ ਕਰ ਪਰਵਾਹ
ਖੁਸ਼ੀ ਹਸਮੁਖ ਬੂਥਾ ਚਮਕੇ ਆਏ ਜੀਣ ਦਾ ਮਜ਼ਾ
ਲੁਤਫ਼ ਲੈ ਬਾਰੀ ਦਾ ਬਾਹਰੀ ਨਹੀਂ ਆਪ ਦੀ ਮੰਨ ਸਲਾਹ
ਜੱਸਿਆ ਨੀਵਾਂ ਨਿਮਾਣਾ ਚੱਲ ਲੱਗੂ ਨਾ ਤੱਤੀ ਵਾਹ
No comments:
Post a Comment