ਅੱਜ ਮੇਰੀ ਸ਼ਾਮਤ ਆਈ
ਅੱਜ ਮੇਰੀ ਸ਼ਾਮਤ ਆਈ ਬੇਲੀਓ
ਅੱਜ ਮੇਰੀ ਸ਼ਾਮਤ ਆਈ
ਨਵੀਂ ਸਾੜੀ ਪਹਿਨ ਉਹ ਨਿਕਲੀ
ਬੁਲਾਂ ਨੂੰ ਸੁਰਖੀ ਲਗਾਈ
ਬੁੱਢੀ ਘੋੜੀ ਲਾਲ ਲਗਾਮ ਕਹਾਵਤ ਯਾਦ ਆਈ
ਮੈਂਨੂੰ ਹੱਸੀ ਆਈ
ਅੱਜ ਮੇਰੀ ਸ਼ਾਮਤ ਆਈ
ਗੋਭੀ ਦੀ ਸਬਜ਼ੀ ਮੈਂ ਅੱਜ ਬਣਾਈ
ਵਿੱਚ ਮਿਰਚ ਜਾਦਾ ਪਾਈ
ਪਹਿਲੀ ਬੁਰਕੀ ਖਾਦੀ ਜੀਭ ਉਸ ਦੀ ਜਲਣ ਤੇ ਆਈ
ਅੱਜ ਮੇਰੀ ਸ਼ਾਮਤ ਆਈ
ਪੋਚਾ ਠੀਕ ਨਚੋੜਿਆ ਨਹੀਂ ਫਰਸ਼ ਗਿਲੀ ਰਹਿ ਗਈ
ਪੈਰ ਫਿਸਲਿਆ ਉਹ ਡਿੱਗੀ ਢਹਿ ਗਈ
ਸੱਟ ਉਸ ਡਾਢੀ ਖਾਈ
ਅੱਜ ਸਾਡੀ ਸ਼ਾਮਤ ਆਈ
ਸੂਟ ਉਸ ਦਾ ਧੋਇਆ ਰਹਿ ਗਿਆ ਦਾਗ ਹੋਈ ਨਾ ਪੂਰੀ ਸਫ਼ਾਈ
ਉਸ ਕੀਤੀ ਸਾਡੀ ਖਾਸੀ ਧੁਲਾਈ
ਅੱਜ ਮੇਰੀ ਸ਼ਾਮਤ ਆਈ
ਪਾਸਾ ਅਸੀਂ ਰਾਤ ਨੂੰ ਲਿਤਾ
ਉਸ ਤੋਂ ਲੱਥੀ ਰਜ਼ਾਈ
ਠੰਢ ਨੇ ਨੀਂਦ ਉਸ ਦੀ ਉਡਾਈ
ਅੱਜ ਮੇਰੀ ਰਾਤ ਨੂੰ ਸ਼ਾਮਤ ਆਈ
ਉਸ ਦਾ ਕੋਈ ਕਸੂਰ ਨਾ ਕੱਢਾਂ
ਸਮਝਾਂ ਆਪ ਨੂੰ ਹਰਜਾਈ ਕਰਜ਼ਾਈ
ਆਦਰ ਉਸ ਦਾ ਦਿਲੋਂ ਕਰਾਂ
ਠਹਿਰੀ ਉਹ ਮੇਰੀ ਪਿਆਰੀ ਲੁਗਾਈ
ਫਿਰ ਕੀ ਹੋਇਆ ਨਿਤ ਦਿਨ ਸ਼ਾਮਤ ਆਈ
ਸ਼ੁਕਰ ਕਰਾਂ ਜੋੜੀ ਬਣੌਨ ਵਾਲੇ
ਸੋਹਣੀ ਜੋੜੀ ਸਜਾਈ
No comments:
Post a Comment