ਅੱਖਾਂ ਮੂਹਰੇ ਰਹੀਂ
ਅੱਖਾਂ ਸਾਹਮਣੇ ਰਹੀਂ ਬੇਲਿਆਂ
ਅੱਖੋਂ ਓਹਲੇ ਨਾ ਕਦੀ ਹੋਈਂ
ਗੁਮਸੁਮ ਨਾ ਬਹਿ ਸਜਣਾ
ਚਾਹੇ ਕੌੜੇ ਬੋਲ ਹੀ ਬੋਲੀਂ
ਨੇਰਾ ਦਿਨੇ ਛਾਅ ਜਾਂਦਾ
ਜਦੋਂ ਹੋਵੇਂ ਤੂੰ ਨਜ਼ਰੋਂ ਦੂਰ
ਚੇਹਰਾ ਤੇਰਾ ਨਿਹਾਰ ਕੇ ਢੋਲਣਾ
ਮੇਰੇ ਚੇਹਰੇ ਤੇ ਆ ਜਾਂਦਾ ਨੂਰ
ਦਿੱਲ ਸਾਡਾ ਬਹਿ ਜਾਂਦਾ
ਗੁੱਸੇ ਸਾਡੇ ਨਾਲ ਜੱਦ ਹੋ ਜਾਂਵੇਂ
ਇੱਕ ਮਿਠਾ ਬੋਲ ਬੋਲ ਕੇ
ਸਾਡੀ ਰੂਹ ਵਿੱਚ ਖੁਸ਼ੀ ਲੈ ਆਂਵੇਂ
ਜਿੰਦ ਸਾਡੀ ਜੁੜੀ ਤੇਰੇ ਨਾਲ
ਤੇਰੇ ਬਿਨ ਹੋਰ ਸੋਚ ਨਾ ਆਏ
ਜੁਦਾ ਨਾ ਹੋਵਾਂ ਤੇਰੇ ਤੋਂ
ਇਹ ਸੋਚ ਮੰਨ ਘਬਰਾਏ
ਮੰਗਾਂ ਸਾਰੇ ਸਾਹ ਤੇਰੇ ਨਾਲ
ਬਿਨ ਤੇਰੇ ਮੌਤ ਮੈਂਨੂੰ ਆਏ
ਕਿਸਮਤ ਚੰਗੀ ਤੈਂਨੂੰ ਪਾ ਕੇ
ਜਨਤ ਦੇ ਸਾਰੇ ਸੁੱਖ ਪਾਏ
ਅਰਦਾਸ ਮੈਂ ਕਰਾਂ ਇੱਕੋ ਹੀ
ਹੋਰ ਰੱਖਾਂ ਨਾ ਅਰਮਾਨ ਕੋਈ
ਅੱਖਾਂ ਮੂਹਰੇ ਰਹੀਂ ਸੋਣਿਆ
ਅੱਖੋਂ ਓਹਲੇ ਨਾ ਕਦੀ ਹੋਈਂ
No comments:
Post a Comment