Friday, March 8, 2024

ੱਕਿਓਂ ਨੱਸਿਆ ਜੱਸਿਆ p3

                                      ਕਿਓਂ ਨੱਸਿਆ ਜੱਸਿਆ


ਜੱਸਾ ਸੀ ਨੇਰੀ ਵਾਂਗ ਘਰੋਂ ਨੱਸਿਆ

ਦੁਨਿਆਂ ਹੈਰਾਨ ਪੁਛੱਣ ਕਿਓਂ ਨੱਸਿਆ ਜੱਸਿਆ

ਜੱਸਾ ਕਹੇ ਸ਼ਾਮਤ ਮੇਰੀ ਸੀ ਆਈ

ਦੱਸਾਂ ਤੁਹਾਨੂੰ ਨਾ ਹੱਸਿਓ ਭਾਈ

ਕੱਲਾ ਮੈਂ ਘਰ ਸਹੇਲੀ ਉਸ ਦੀ ਆਈ

ਅੱਖੀਂ ਹੰਝੂ ਤੇ ਲੱਗੇ ਬਹੁਤ ਘਬਰਾਈ

ਰੋ ਰੋ ਕਹੇ ਮੈਂਨੂੰ ਮੇਰੇ ਖਸਮ ਤੋਂ ਬਚਾਈਂ

ਖ਼ਰਾਬ ਉਸ ਦੀ ਸ਼ਰਾਬ ਪੀ ਕਰੇ ਲੜਾਈ

ਅੱਜ ਤਾਂ ਉਹ ਹੋਇਆ ਹੱਦ ਤੋਂ ਪਾਰ

ਹੱਥ ਉਸ ਚੁਕਿਆ,ਕੀਤਾ ਮੇਰੇ ਤੇ ਵਾਰ

ਤੂੰ ਬੇਵਫਾ ਕਹੇ ਯਾਰੀ ਮੈਂ ਤੇਰੇ ਨਾਲ ਲਾਈ

ਸ਼ਰਾਬੀ ਗੁੱਸਾ ਕਹੇ ਅੱਜ ਤੇਰੀ ਮੇਰੇ ਹੱਥੋਂ ਆਈ

ਵੇਖ ਉਸ ਦੇ ਤੇਵਰ ਮੈਂ ਘਬਰਾਈ

ਕਿਸੇ ਤਰਾਂ ਬੱਚ ਮੈਂ ਤੇਰੇ ਕੋਲ ਆਈ

ਬੱਚਾ ਲੈ ਮੈਂਨੂੰ ਦੁਹਾਈ ਹੈ ਦੁਹਾਈ

ਹੌਂਸਲੇ ਲਈ ਉਸ ਪਿੱਠ ਮੈਂ ਰਖਿਆ ਹੱਥ

ਬੋਲਿਆ ਮੈਂ ਹਾਂ ਭਰੋਸਾ ਮੇਰੇ ਤੇ ਰੱਖ

ਐਨੇ ਨੂੰ ਘਰ ਆਈ ਮੇਰੀ ਲੁਗਾਈ

ਹੱਥ ਮੇਰਾ ਕਿੱਥੇ ਵੇਖ ਉਸ ਗੁੱਸਾ ਖਾਈ

ਕਹੇ ਸ਼ਰਮ ਨਾ ਹਿਆ ਤੈਂਨੂੰ ਕੀਤੀ ਬੇਵਫ਼ਾਈ

ਲਾਅ ਪੈਰੋਂ ਸੈਂਡਲ ਕਰਨ ਲੱਗੀ ਦੋਂਨਾਂ ਦੀ ਪਟਾਈ

ਘਰੋਂ ਭੱਜ ਨੱਸਿਆ ਜਾਨ ਆਪਣੀ ਬਚਾਈ

ਸਿੱਖੋ ਹਮ ਉਮਰੋਂ ਕਦੀ ਕਰੋ ਨਾ ਹੋਰ ਨਾਲ ਹਮਦਰਦੀ

ਹੱਥ ਦੂਸਰੀ ਤੇ ਵੈਖ ਕੋਈ ਲੁਗਾਈ ਨਾ ਜਰਦੀ

ਮੰਨੋ ਮੇਰੀ ਘਰੋਂ ਨਾ ਨੱਸਣਾ ਪਏ ਨਾ ਮੰਨੋ ਉਹ ਤੁਹਾਡੀ ਮਰਜੀ

No comments:

Post a Comment