Friday, March 1, 2024

ਵਰਦਾਨ ਮੰਗਾਂ p3

 ਵਰਦਾਨ ਮੰਗਾਂ


 ਨਿਕਿਆਂ ਖਵਾਇਸ਼ਾਂ ਸਾਡਿਆਂ

ਉੱਚੇ ਨਹੀਂ ਅਰਮਾਨ 

ਵੱਡੀ ਕੋਈ ਚੀਜ਼ ਨਾ ਮੰਗਾਂ 

ਮੰਗਾਂ ਛੋਟਾ ਜਿਹਾ ਵਰਦਾਨ 

ਹੀਰੇ ਨਾ ਚਾਂਹਾਂ ਜਵਾਹਰ ਨਾ ਚਾਂਹਾਂ

ਨਾ ਚਾਂਹਾਂ ਸੋਨੇ ਦੀ ਖਾਨ

ਦਿੱਲ ਬਹੁਤ ਲਲਚਾਏ ਇਨ੍ਹਾ ਲਈ 

ਪਰ ਮੋਰੇ ਇਹ ਕਿਸ ਕਾਮ

ਮਨ ਸ਼ਾਂਤੀ ਦਹਿ ਦੀ ਤੰਦਰੁਸਤੀ 

ਬਖਸ਼ ਇਹ ਛੋਟਾ ਜਿਹਾ ਵਰਦਾਨ 

ਦੁਨੀਆਂ ਤੋਂ ਸ਼ੌਰਤ ਨਹੀਂ ਚਾਹੀਦੀ 

ਨਹੀਂ ਚਾਹੀਦੀ ਵੱਡੀ ਸ਼ਾਨ

ਆਪਣਿਆਂ ਦਾ ਆਦਰ ਸਤਿਕਾਰ 

ਖਿੜੇ ਮੱਥੇ ਮਿਲਣ ਦੇਣ ਪੂਰਾ ਮਾਣ

ਖੁਸ਼ਹਾਲ ਰੱਖੀਂ ਜਿੰਦ ਉਨ੍ਹਾ ਦੀ

 ਲਾਈਂ ਨਾ ਕੋਈ ਆਣ

ਮੰਗਾਂ ਮੈਂ ਛੋਟਾ ਜਿਹਾ ਵਰਦਾਨ 

ਹੱਸਦੀ ਖੇਡਦੀ ਉਮਰ ਲੰਘੇ 

ਬਿਮਾਰੀ ਤੋਂ ਨਾ ਹੋਵਾਂ ਪਰੇਸ਼ਾਨ 

ਅਪਣੇ ਆਪ ਨੂੰ ਆਪ ਚੁੱਕ ਤੁਰਾਂ 

ਜਦੋਂ ਤਕ ਸ਼ਰੀਰੋ ਸਾਹ ਤੇ ਪ੍ਰਾਣ 

ਤੰਦਰੁਸਤੀ ਅਖੀਰੀ ਦਮ ਤਕ

ਮੰਗਾਂ ਇਹ ਛੋਟਾ ਜਿਹਾ ਵਰਦਾਨ

No comments:

Post a Comment