Tuesday, March 5, 2024

ਕਰੋ ਪਿਆਰ ਕਰੋ p3

                                   ਕਰੋ ਪਿਆਰ ਕਰੋ 



ਚੰਨਦ ਚਾਂਦੀ ਦਾ ਬਦਨ ਦੇਖ

 ਤਨ ਵਿੱਚ ਲਗੀ ਅੱਗ

ਭੁੱਲ ਗਏ ਅਸੀਂ ਉਮਰ ਆਪਣੀ ਹਵਸ ਦਿਲੇ ਗਈ ਜੱਗ

ਚਾਹਤ ਉਸ ਲਈ ਸੱਚੀ ਬਾਕੀ ਜਾਪੇ ਬੇਕਾਰ

ਤਨ ਨਾਲ ਤਨ ਮਿਲ ਜਾਏ ਸਪਨੇ ਹੋਣ ਸਾਕਾਰ

ਧੰਨ ਦੌਲਤ ਨਾ ਸ਼ੌਹਰਤ ਚਾਹੀਦੀ ਮਿਲੇ ਸਿਰਫ਼ ਪਿਆਰ

ਪਿਆਰ ਹੀ ਹੈ ਅਸਲੀ ਖਜ਼ਾਨਾ ਬਾਕੀ ਮਾਇਆ ਜੰਜਾਲ

ਪਿਆਰ ਕਰ 

ਕਿਸੇ ਤੇ ਮਰ

ਜਿੰਦ ਦੇ ਆਪਣੇ ਪਿਆਰ ਤੇ ਵਾਰ

ਇਸ ਤੋਂ ਚੰਗਾ ਨਹੀਂ ਕੋਈ ਕਾਰ

ਪਿਆਰ ਉਸ ਮਨ ਆਇਆ ਰਚਨਾ ਉਸ ਰਚੀ

ਪਿਆਰ ਹੀ ਜੀਵਨ ਦਾ ਆਧਾਰ ਗੱਲ ਇਹ ਹੈ ਸੱਚੀ

ਸੋ ਪਿਆਰ ਤੂੰ ਕਰਦਾ ਜਾ

ਨਾ ਕਰ ਦੁਨਿਆਂ ਦੀ ਪਰਵਾਹ

ਕਰ ਲਓ ਪਿਆਰ ਕਰ ਪਿਆਰ

ਜਿੰਦ ਆਪਣੀ ਲਓ ਸਵਾਰ

ਦੁਨਿਆਂ ਸਮਝੇ ਪਿਆਰ ਹੈ ਪਾਪ

ਹੋਣ ਨਾ ਦੇਣ ਦੋ ਦਿਲਾਂ ਦਾ ਮਿਲਾਪ

ਚਾਹਤ ਰਖੋ ਪ੍ਰੇਮਿਕਾ ਦੀ ਹੋਰ ਸਭ ਛਾਰ

ਤਨ ਨਾਲ ਤਨ ਮਿਲਾ ਕੇ ਸਪਨੇ ਕਰੋ ਸਾਕਾਰ

No comments:

Post a Comment