Sunday, March 17, 2024

ਕਲਮ ਦਾ ਕਮਾਲ p3

                                   ਕਲਮ ਦਾ ਕਮਾਲ


ਯਾਰ:

ਪਹਿਲਾਂ ਜਾਣਾ ਕੀ ਤੇਰਾ ਹਾਲ

ਫਿਰ ਕਰਾਂ ਸਿਰਫ਼ ਇੱਕ ਸਵਾਲ

ਸੱਚ ਕਹੀਂ ਝੂਠ ਨਾ ਬੋਲੀਂ ਜਸਪਾਲ

ਜਾਦਾ ਤੇਰਾ ਸਿਰ ਨਾ ਖਾਂਵਾਂ ਇੱਕੋ ਸਵਾਲ ਪੁੱਛਾਂ

ਕਿੱਥੋਂ ਤੂੰ ਲਫ਼ਜ਼ ਲਿਆਂਵੇਂ ਕਿੰਝ ਜੋੜੇਂ ਤੁਕਾਂ

ਪੜ ਰੂਹ ਖੁਸ਼ ਹੋਵੇ ਪੜ ਮਜ਼ਾ ਪਾਂਵਾਂ

ਝੂਠ ਨਾ ਬੁਲਾਏ ਰੱਬ ਸੱਚੇ ਦਿਲੋਂ ਸਹਲਾਂਵਾਂ

ਮੰਨ ਦੇ ਵਿਚਾਰ ਦਿੱਲ ਦਿਆਂ ਰੀਝਾਂ ਕਵਿਤਾ ਦਵੇਂ ਪਰੋ

ਬਾਰ ਬਾਰ ਪੜਾਂ ਜੀ ਕਰੇ ਪੜਦਾ ਜਾਂਵਾਂ ਹੋਰ

ਜਸ ਕਵੀ:

ਸਚਿਆਈ ਸੁਣ ਤੂੰ ਸ਼ਾਇਦ ਹੋਵੇਂ ਹੈਰਾਨ

ਸ੍ਰੇਹ ਨਾ ਮੈਂ ਲਵਾਂ ਪਰ ਕਰਾਂ ਘੁਮਾਨ

ਕਲਮ ਫੜਾਂ ਜਦ ਇੱਕ ਤੁਕ ਦਿਮਾਗੀ ਆਏ

ਬੈਠਾਂ ਲਿਖਣ ਤੁਕ ਪਾਸੇ ਕਰ ਕਲਮ ਆਪ ਲਿਖੀ ਜਾਏ

ਖੌਰੇ ਕਿਸ ਕੋਸ਼ ਕਿਸ ਖ਼ਜ਼ਾਨੇ ਦੀ ਕੁੰਜੀ ਉਸ ਕੋਲ

ਲੱਭ ਲੱਭ ਸੁਰੀਲੇ ਸੋਹਣੇ ਸ਼ਬਦ ਤੁਕਾਂ ਦੇਵੇ ਜੋੜ

ਕਲਮ ਉਹ ਆਪ ਲਿਖੇ ਮੈਂ ਕਵੀ ਕਹਾਂਵਾਂ 

ਯਾਰ ਯਾਰੀ ਪਾਲਣ ਲਈ ਸਲੌਹਣ ਮੈਂ ਫੁੱਲ ਫੁੱਲ ਜਾਂਵਾਂ

ਪਰ ਅੰਦਰੋਂ ਜਾਣਾ ਮੈਂ ਨਹੀਂ ਵਿਦਵਾਨ ਮੈਂ ਆਮ ਸ਼ਖਸ

ਕਲਮ ਕਮਾਲ ਕਰ ਜਾਏ ਇਹ ਉਪਰਾਲੇ ਦੀ ਬਖ਼ਸ਼

No comments:

Post a Comment