Friday, March 22, 2024

ਬੁੱਢਾ ਠੇਰਾ ਜੱਸਾ p3

                      ਬੁੱਢਾ ਠੇਰਾ ਜੱਸਾ


ਮੈਂ ਬੁੱਢਾ ਪੰਜਾਬ ਦਾ ਜੱਸਾ ਮੇਰਾ ਨਾਮ

ਧੌਲੀ ਮੇਰੀ ਦਾੜੀ ਹੋ ਗਈ ਦਿੱਲ ਧੜਕੇ ਜਵਾਨ

ਇੱਕ ਦੌਰ ਜਵਾਨੀ ਦਾ ਸੀ ਆਸਮਾਨ ਨੂੰ ਪਾਏ ਸੀ ਜੱਫੇ

ਹੁਣ ਤਾਂ ਐਸਾ ਦੌਰ ਆਇਆ ਪੌੜੀ ਚੜ੍ਹਦਿਆਂ ਸਾਹ ਹੱਫੇ

ਭੂਗੋਲ ਵਿੱਚ ਦੇਸ਼ਾਂ ਦੇ ਨਾਂ ਇਤਹਾਸ ਦੀ ਤਾਰੀਖ ਕਰ ਲੈਂਦੇ ਸੀ ਯਾਦ

ਵਿਗਿਆਨ ਦੇ ਰਾਜ਼ ਸਮਝਦੇ ਸੀ ਸੌਖਾ ਲੱਗਦਾ ਸੀ ਹਿਸਾਬ

ਭੁੱਲ ਭੁੱਲ ਜਾਈਏ ਲੱਭ ਨਾ ਪਾਈਏ ਯਾਦਾਸ਼ਤ ਹੋਈ ਖ਼ਰਾਬ

ਸੁੰਦਰ ਚੇਹਰਾ ਤੱਕ ਦਿੱਲ ਪਿਆਰ ਸੀ ਔਂਦਾ

ਖੁਸ਼ਿਆਂ ਵਿੱਚ ਝੂਮਦੇ ਨੱਚਦੇ ਦਿੱਲ ਗੀਤ ਸੀ ਗੌਂਦਾ

ਦਿੱਲ ਦੀ ਧੜਕਣ ਅੱਜ ਵੀ ਵੱਧੇ ਪਰ ਉਹ ਅੱਗ ਨਾ ਰਹੀ

ਪਿਆਰ ਵਿੱਚ ਦਿੱਲ ਉਂਝ ਹੀ ਜਾਗੇ ਅੰਦਰੋਂ ਹਵੱਸ ਗਈ

ਲਹਮੇ ਬਚਪਨ ਜਵਾਨੀ ਦੇ ਸੋਚ ਅੱਜ ਵੀ ਲੱਗਣ ਪਿਆਰੇ

ਉਹ ਸੀ ਉਹ ਜੋ ਹੱਸਦੇ ਖੇਡਦੇ ਦੋਸਤਾਂ ਨਾਲ ਸੀ ਗੁਜ਼ਾਰੇ

ਸਿਰੋਂ ਗੰਜਾ ਦੰਦੋਂ ਬੋੜਾ ਵੇਹਲਾ ਕਰਾਂ ਨਾ ਧੇਲਾ ਕਾਮ

ਸਵੇਰ ਸੋਹਣੀ ਦਿਨ ਵੀ ਸੋਹਣਾ ਸੋਹਣੀ ਬਿਰਧ ਉਮਰ ਦੀ ਸ਼ਾਮ

ਮੈਂ ਪੰਜਾਬ ਦਾ ਬੁੱਢਾ ਠੇਰਾ ਜੱਸਾ ਮੈਰਾ ਨਾਮ

ਉਮਰ ਭਾਂਵੇਂ ਵੱਡੀ ਹੋ ਗਈ ਦਿੱਲ ਹਾਲ ਵੀ ਧੜਕੇ ਜਵਾਨ

No comments:

Post a Comment