ਪੁੱਟੇ ਮੇਰੇ ਬਾਲ
ਕਰੋ ਨਾ ਮੈਂਨੂੰ ਸਵਾਲ ਹਾਣਿਓਂ ਕਰੋ ਨਾ ਸਵਾਲ
ਦੱਸ ਨਾ ਸਕਾਂ ਤੁਹਾਨੂੰ ਜੋ ਹੋਇਆ ਮੇਰਾ ਹਾਲ
ਖ਼ੱਤਾ ਕੋਈ ਵੱਡੀ ਨਹੀਂ ਕੀਤੀ ਜ਼ਾਹਰ ਕੀਤਾ ਪਿਆਰ
ਐਨੇ ਵਿੱਚ ਖ਼ਫ਼ਾ ਹੋਈ ਹੋਈ ਆਪਣੇ ਤੋਂ ਬਾਹਰ
ਕਹਿੰਦੀ ਮੈਂ ਹੁਸਨ ਦੀ ਰਾਣੀ ਤੇਰਾ ਮੱਥਾ ਨਾ ਮੂੰਹ
ਰੰਗ ਮੇਰਾ ਗੋਰਾ ਨਿਸੋ਼ਹ ਕੋਲੇ ਤੋਂ ਕਾਲਾ ਤੂੰ
ਮੇਰੇ ਨਾਲ ਅੱਖ ਮਿਲੌਣ ਦੀ ਸੋਚ ਵੀ ਕਿਦਾਂ ਆਈ
ਸਬੱਕ ਤੈਂਨੂੰ ਸਿਖਾਊਂ ਐਸਾ ਜਿੰਦ ਭੱਰ ਭੁੱਲ ਨਾ ਪਾਈ
ਚਪੇੜਾਂ ਉਸ ਮਾਰਿਆਂ ਮੈਂਨੂੰ ਗੱਲਾਂ ਕੀਤੀਆਂ ਲਾਲ
ਪਿੱਠ ਵੀ ਖਾ਼ਸੀ ਠੋਕੀ ਠੋਕੀ ਸੈਂਡਲਾਂ ਨਾਲ
ਧੌਲੀ ਦਾੜੀ ਫ਼ੜ ਘੁਮਾਇਆ ਪੁੱਟੇ ਮੇਰੇ ਬਾਲ
ਕਰੋ ਨਾ ਮੋਨੂੰ ਸਵਾਲ ਬੇਲਿਓਂ ਕਰੋ ਨਾ ਸਵਾਲ
ਦੱਸ ਨਾ ਸਕਾਂ ਤੁਹਾਨੂੰ ਕੀ ਹੋਇਆ ਮੇਰਾ ਹਾਲ
No comments:
Post a Comment