ਸਹਿ ਨਾ ਸਕਾਂ ਜੁਦਾਈ
ਤੇਰੇ ਬਿਨ ਖੁਸ਼ੀ ਨਾ ਕਿਤੇ ਸੁਨਿਆ ਲੱਗਣ ਰਾਂਹਾਂ
ਤੈਂਨੂੰ ਜੱਫ਼ੀ ਪੌਣ ਲਈ ਖੜਿਆਂ ਆਕੜਿਆਂ ਮੇਰਿਆਂ ਬਾਂਹਾਂ
ਦੱਸ ਮੈਂ ਜਾਂਵਾਂ ਤੇ ਕਿੱਥੇ ਜਾਂਵਾਂ
ਜਿੱਥੇ ਤੂੰ ਨਹੀਂ ਵੈਰਾਨ ਉਹ ਸੱਭ ਥਾਂਵਾਂ
ਨਿਹਾਰ ਕੇ ਚੇਹਰਾ ਤੇਰਾ ਰੂਹ ਮੇਰੀ ਜਾਏ ਖਿੱਲ
ਚਿੱਤ ਮੇਰਾ ਤੇਰੇ ਵਿੱਚ ਰੁੱਝਾ ਤੇਰੇ ਨਾਂ ਤੇ ਧੜਕੇ ਦਿੱਲ
ਕਿਓਂ ਤੂੰ ਦੂਰ ਗਈ ਕਿਓਂ ਤੂੰ ਖ਼ਫ਼ਾ ਹੋਈ
ਕਿਸ ਗੱਲ ਦੀ ਸਜ਼ਾ ਮਿਲੀ ਕੀ ਸਾਡੀ ਖ਼ਤਾ ਹੋਈ
ਦਿਨ ਰਾਤ ਓਡੀਕ ਤੇਰੀ ਮੰਨ ਰਹੇ ਬੇਚੈਨ
ਬੋਲ ਸੁਨਣ ਲਈ ਕੰਨ ਤਰਸਣ ਮੁੱਖ ਵੇਖਣ ਨੂੰ ਨੈਣ
ਫ਼ਰਿਆਦ ਮੇਰੀ ਦੀ ਸੁਣਾਈ ਹੋਈ ਜਾਨ ਪਰਤ ਘਰ ਆਈ
ਹਰਿਆ ਭਰਿਆ ਜਗ ਹੁਣ ਦਿਖੇ ਖੁਸਿਆ ਉਹ ਨਾਲ ਲੈ ਆਈ
ਮੁੜ ਨਾ ਜਾਈਂ ਸਾਨੂੰ ਛੱਡਕੇ ਸਹਿ ਨਾ ਸਕਾਂ ਜੁਦਾਈ
ਨਜ਼ਰ ਨਾ ਲੱਗੇ ਰੱਬ ਸੋਹਣੀ ਜੋੜੀ ਸਾਡੀ ਬਣਾਈ
No comments:
Post a Comment