ਜੋ ਹੈ ਉਸ ਵਿੱਚ ਖੁਸ਼ੀ ਮਾਣ
ਗਵਾਚੇ ਜੇ ਚੀਜ਼ ਮੇਰੀ ਕੋਈ
ਤਲਾਸ਼ ਕਰ ਮੈਂ ਉਸ ਨੂੰ ਲੱਭ ਪਾਂਵਾਂ
ਰੱਬ ਤਾਂ ਕੋਈ ਚੀਜ਼ ਨਹੀਂ
ਕਿੱਥੇ ਕਿਓਂ ਉਸ ਨੂੰ ਲੱਭਣ ਜਾਂਵਾਂ
ਪਿਆਰਾ ਕੋਈ ਮੇਰੇ ਤੋਂ ਰੁੱਸੇ
ਨੱਕ ਰਗੜ ਉਸ ਨੂੰ ਮਨਾਵਾਂ
ਰੱਬ ਕੋਈ ਜਨ ਨਹੀਂ
ਚੜਾਵਾ ਚਾੜ ਉਸੇ ਲੁਭਾਂਵਾਂ
ਕੱਠਾ ਕਰ ਗਿਆਨ ਮੈਂ
ਸਮਝਾਂ ਆਪ ਨੂੰ ਸਮਝਦਾਰ
ਭੇਦ ਫਿਰ ਵੀ ਪਾ ਨਾ ਸਕਿਆ
ਉਹ ਮੇਰੀ ਸੋਚ ਤੋਂ ਬਾਹਰ
ਭੌ ਵਿੱਚ ਰਹਾਂ ਕਰਾਂ ਉਹ ਦੀ ਪੂਜਾ
ਇਹ ਸੋਚ ਰੱਖ ਸਮਝਾਂ ਉਸ ਨੂੰ ਦੂਜਾ
ਸੋਚ ਆਪਣੀ ਦੀ ਹੱਦੋਂ ਪਾਰ ਵੀ
ਕਰੋੜੋਂ ਨਾਮ ਉਸ ਦੇ ਮਨ ਮੈਂ ਲਿਆਇਆ
ਇਹ ਨਹੀਂ ਇਹ ਨਹੀਂ ਉਹ ਨਹੀਂ
ਉਸ ਦਾ ਨਾਮ ਬੁੱਝ ਨਾ ਪਾਇਆ
ਲੱਦ ਗਏ ਜਹਾਨ ਤੋਂ ਪੀਰ ਪੈਗ਼ੰਬਰ
ਜਾਣ ਨਾ ਸਕੇ ਕੀ ਉਸ ਦੀ ਮਾਇਆ
ਛੱਡ ਇਹ ਉਚਿਆਂ ਗੱਲਾਂ ਜੀ ਹੋ ਕੇ ਨਿਮਾਣਾ
ਬੰਦਾ ਤੂੰ ਜਮਿਆਂ ਬੰਦਗੀ ਕਰ ਮਨ ਉਸ ਦਾ ਭਾਣਾ
ਜੀ ਜ਼ਿੰਦਗੀ ਜਿਦਾਂ ਆਏ ਉਹ ਹੀ ਰਾਹ ਸੱਚਾ ਜਾਣ
ਜੋ ਤੂੰ ਹੈ ਜਸਿਆ ਸੋ ਹੈਂ ਉਸ ਵਿਚੋਂ ਖੁਸ਼ੀ ਮਾਣ
No comments:
Post a Comment