ਲੋ ਬੋਲੋ ਕਰ ਲੋ ਬਾਤ
ਲੋ ਬੋਲੋ ਕਰ ਲੋ ਬਾਤ
ਦਾਤ ਕਿਸੇ ਦਿੱਤੀ ਨਾ ਲੱਗਦੀ ਰਹੀ ਵਾਟ
ਕੋਈ ਸਾਡੀ ਹੈਸੀਅਤ ਨਾ ਕੋਈ ਔਕਾਤ
ਹੱਲ ਕਦੀ ਵਾਇਆ ਨਹੀਂ ਕਿਸਾਨ ਸਾਡੀ ਜਾਤ
ਲੋ ਬੋਲੋ ਕਰ ਲੋ ਬਾਤ
ਪੜ੍ਹਾਈ ਅਸੀਂ ਬਹੁਤ ਕੀਤੀ ਸੱਭ ਬੇਕਾਰ
ਵੱਡੀ ਕੋਈ ਨੌਕਰੀ ਨਾ ਕੀਤਾ ਕੋਈ ਚੰਗਾ ਕਾਰ
ਸਰਮਾਇਆ ਕੱਠੀ ਨਾ ਕਰ ਸਕੇ ਰਹੀ ਲੱਛਮੀ ਦੀ ਘਾਟ
ਲੋਕ ਬੋਲੋ ਕਰ ਲੋ ਬਾਤ
ਪੂਜਾ ਪਾਠ ਬਹੁਤ ਕੀਤੇ ਨਾਮ ਤੋਤੇ ਵਾਂਗ ਰੱਟਿਆ
ਸੋਚ ਕੁਰਾਹੇ ਨੱਸੇ ਮੰਨ ਕਾਬੂ ਨਾ ਕਰ ਸਕਿਆ
ਜੱਗ ਕਰਾਏ ਜਾਗਦਾ ਰਿਆ ਦਿਨ ਰਾਤ
ਮੰਨ ਸ਼ਾਂਤ ਹੋਇਆ ਨਾ ਨਾ ਆਇਆ ਕੁੱਛ ਹਾਥ
ਲੋ ਬੋਲੋ ਕਰ ਲੋ ਬਾਤ
ਬਹਿ ਸੋਚਿਆ ਵੱਡਾ ਨਾ ਰੋਗ ਰੂਹ ਮੇਰੀ ਖੁਸ਼
ਆਰਾਮ ਵਾਲੀ ਜਿੰਦ ਜੀ ਸਹਾ ਨਾ ਕੋਈ ਦੁੱਖ
ਜਹਾਨ ਦਾ ਫ਼ਿਕਰ ਛੱਡ ਖੁਦ ਪਤਾ ਕੀ ਤੇਰੀ ਔਕਾਤ
ਨਾ ਬੋਲੋ ਕੁੱਛ ਨਾ ਕਰੋ ਕੋਈ ਬਾਤ
No comments:
Post a Comment