ਕੀ ਨਾਮ ਜੋ ਹੋਇਆ ਬਦਨਾਮ
ਨਾਮ ਆਪਣਾ ਬਣੌਨ ਲਈ ਜੱਗ ਵਿੱਚ ਨਿਕਲੇ
ਹੋ ਗਏ ਬਦਨਾਮ
ਸ਼ੌਹਰਤ ਪੌਣ ਲਈ ਮਨੇ ਠਾਨਿਆ ਵੱਡਿਆਂ ਦੇ ਤਲਵੇ ਚੱਟੇ ਭੈੜਿਆਂ ਨੂੰ ਕੀਤਾ ਸਲਾਮ
ਲੋਕਾਂ ਨਾਮ ਮੇਰਾ ਚੱਪੂ ਚਮਚਾ ਰਖਿਆ
ਹੋ ਗਏ ਅਸੀਂ ਬਦਨਾਮ
ਸ਼ਾਹ ਕਹੌਣ ਲਈ ਮਨ ਲੋਚਿਆ ਕੱਠੀ ਕੀਤੀ ਦੌਲਤ ਬਣਾਇਆ ਆਲੀਸ਼ਾਨ ਮਕਾਨ
ਵੱਡੀ ਕਾਰ ਲੈ ਵਿੱਚ ਟੌਰ ਨਾਲ ਬੈਠੇ ਸਮਝਿਆਂ ਅਸੀਂ ਧੰਨਵਾਨ
ਜਹਾਨ ਸੜਿਆ ਮੇਰੀ ਖੁਸ਼ਹਾਲੀ ਵੇਖ ਕਹਿਣ ਨਹੀਂ ਮਹਿਨਤ ਕੀਤੀ ਇਹ ਸੱਭ ਹਰਾਮ
ਹੋ ਗਏ ਅਸੀਂ ਬਦਨਾਮ
ਸੋਚਿਆ ਤੁੱਕਾਂ ਲਿਖ ਕੇ ਕਵੀ ਬਣੀਏ ਕਹਾਈਏ ਆਪ ਨੂੰ ਵਿਦਵਾਨ
ਦੋਸਤੀ ਖ਼ਾਤਰ ਦੋਸਤ ਸਲਹੌਣ ਮੈਂ ਸਮਝਾਂ ਮੈਂ ਵਿਦਵਾਨ
ਕਦਰ ਭਾਂਵੇਂ ਨਹੀਂ ਪਈ
ਪਰ ਹੋਇਆ ਨਹੀਂ ਬਦਨਾਮ
ਖਿਆਲ ਆਇਆ ਕੀ ਸੀ ਤੇਰਾ ਨਾਮ ਪਹਿਲਾਂ ਜਸਿਆ ਸੋ ਹੋਇਆ ਬਦਨਾਮ
ਜੋ ਤੂੰ ਹੈਂ ਉਸ ਔਕਾਤ ਵਿੱਚ ਜੀ ਕੀ ਕਰਨਾ ਕਮਾ ਕੇ ਨਾਮ
No comments:
Post a Comment