ਦਿੱਲ ਵਾਰਿਆ ਵਾਰੀ ਜਾਨ
ਤੱਤਿਆਂ ਸਹੀਇਆਂ ਹਵਾਵਾਂ ਠੰਢੇ ਭਰੇ ਸਾਹ
ਖੁਸ਼ੀ ਤੇਰੀ ਅੱਗੇ ਰੱਖੀ ਆਪ ਦੀ ਕੀਤੀ ਨਾ ਪਰਵਾਹ
ਖਵਾਇਸ਼ਾਂ ਦਬਾਈਆਂ ਪੂਰੇ ਕੀਤੇ ਤੇਰੇ ਅਰਮਾਨ
ਕਹਿਣੇ ਤੋਂ ਬਾਹਰਾ ਨਹੀਂ ਤੇਰਾ ਕਹਿਆ ਮੰਨਿਆਂ ਫ਼ਰਮਾਨ
ਖਿਲਵਾੜ ਨਹੀਂ ਕੀਤਾ ਸੱਚੇ ਦਿੱਲੋਂ ਕੀਤਾ ਪਿਆਰ
ਤੈਂਨੂੰ ਆਪਣੀ ਸਾਥੀ ਸਮਝਿਆ ਸਮਝਿਆ ਪੱਕਾ ਯਾਰ
ਤੂੰ ਸਾਡੀ ਕਦਰ ਨਾ ਪਾਈ ਮਜ਼ਾਕ ਉਡਾਇਆ ਸਾਡਾ
ਸਾਡੀ ਕੋਈ ਗੱਲ ਨਾਂ ਗੌਲੀ ਦਿੱਲ ਦੁਖਾਇਆ ਢਾਡਾ
ਦੋਸ਼ੀ ਨਾ ਤੈਂਨੂ ਠਹਿਰਾਈਏ ਆਪ ਤੇ ਕਰੀਏ ਸਵਾਲ
ਤੂੰ ਸੱਚੀ ਸਚਿਆਰੀ ਅਸੀਂ ਨਿਰੇ ਗਵਾਰ
ਸਾਨੂੰ ਨਾਲ ਲੈ ਚੱਲੀ ਮੰਨੀਏ ਤੇਰਾ ਏਹਸਾਨ
ਤੈਂਨੂੰ ਪਾ ਕਿਸਮਤ ਚੰਗੀ ਪਾਈ ਸੱਚ ਇਹ ਜਾਣ
ਤੇਰੇ ਨਾਲ ਜਨੱਤ ਪਾਈ ਤੇਰੇ ਨਾਲ ਜਹਾਨ
ਦਿੱਲ ਤੇਰੇ ਤੇ ਵਾਰ ਦਿੱਤਾ ਵਾਰੀ ਆਪਣੀ ਜਾਨ
No comments:
Post a Comment