ਮਿਲਾਊ ਅਗਲੀ ਵਾਰੀ
ਮੰਗਾਂ ਮੈਂ ਖੈਰ ਤੇਰੀ ਹੋਰ ਨਾ ਰੱਬ ਤੋਂ ਕੁੱਛ ਮੰਗਾਂ
ਯਾਦ ਤੇਰੀ ਚੀਰੇ ਸੀਨਾ ਗਲੀ ਤੇਰੀ ਜਦ ਲੰਘਾਂ
ਯਾਦ ਔਣ ਉਹ ਸੁਲੱਖਣੇ ਦਿਨ ਤੇਰੇ ਨਾਲ ਜੋ ਮਾਣੇ
ਦੁੱਖ਼ ਤੇਰੇ ਵਿਛੋੜੇ ਦਾ ਮੈਂ ਜਾਣਾ ਜਾਂ ਰੱਬ ਮੇਰਾ ਜਾਣੇ
ਰੋ ਰੋ ਅੱਖਾਂ ਗਾਲਿਆਂ ਯਾਦ ਤੇਰੀ ਦਿਲੋਂ ਨਾ ਜਾਏ
ਭੁੱਲ ਕੇ ਵੀ ਭੁੱਲ ਨਾ ਸਕਾਂ ਸਕੂਨ ਪਲ ਨਾ ਆਏ
ਖ਼ਬਰ ਮਿਲੀ ਤੂੰ ਖੁਸ਼ ਜਿੰਦ ਜਿੱਥੇ ਤੈਂਨੂੰ ਲੈ ਗਈ
ਤੇਰੀ ਖੁਸ਼ੀ ਵਿੱਚ ਖੁਸ਼ੀ ਪਾ ਕੇ ਉਮਰ ਅਸੀਂ ਕੱਟ ਲਈ
ਪਾਪ ਨਹੀਂ ਅਸੀਂ ਕੋਈ ਕੀਤਾ ਸੱਚੀ ਕੀਤੀ ਸੀ ਯਾਰੀ
ਮੰਨ ਮੇਰਾ ਮੰਨਦਾ ਮਿਲਾਊ ਜ਼ਰੂਰ ਸਾਨੂੰ ਉਹ ਅਗਲੀ ਵਾਰੀ
No comments:
Post a Comment