ਅੰਗੂਰ ਸਾਡੇ ਨਿਕਲੇ ਖੱਟੇ
ਅੰਗੂਰ ਸਾਡੇ ਨਿਕਲੇ ਖੱਟੇ
ਬੇਲਣ ਬਹੁਤ ਬੇਲੇ ਕੁੱਛ ਆਇਆ ਨਾ ਹੱਥੇ
ਕਸ ਕਮਰੇ ਅਸੀਂ ਲੱਗੇ ਰਹੇ ਨਹੀਂ ਥੱਕੇ
ਗਾਂ ਸਾਡੀ ਸੁੱਟੇ ਵੱਛਿਆਂ ਸੂਏ ਨਾ ਵੱਛੇ
ਮੱਝ ਸਾਡੀ ਸੂਏ ਨਾ ਕੱਟਿਆਂ ਸੁੱਟੇ ਕੱਟੇ
ਉਹ ਵੀ ਚਲਾਕ ਨਾ ਹੱਦੋਂ ਮੱਠੇ
ਲਵੇਰਿਆਂ ਦਾ ਸੂਆ ਛੋਟਾ ਚੌਂਹ ਮਹੀਨੀ ਦੁੱਧੋਂ ਨੱਸੇ
ਅੰਗੂਰ ਸਾਡੇ ਰਹੇ ਖੱਟੇ
ਜੋਤਸ਼ੀ ਕਹਿਆ ਤੁਹਾਡੇ ਘਰ ਖਜ਼ਾਨਾ ਦੱਬਿਆ
ਕਹੀਆਂ ਫ਼ੜ ਅਸੀਂ ਸਾਰਾ ਅੰਦਰ ਪੁਟਿਆ
ਬਕਸਾ ਨਿਕਲਿਆ ਉਸ ਵਿੱਚ ਭਰੇ ਵੱਟੇ
ਅੰਗੂਰ ਸਾਡੇ ਰਹਿ ਗਏ ਖੱਟੇ
ਸੋਚਿਆ ਵਿਦਵਾਨ ਬਣੀਏ ਬਹੁ ਮੰਤਰ ਰੱਟੇ
ਅਕਲ ਧੇਲਾ ਨਾ ਆਈ ਰਹੇ ਅੱਧ ਮੱਤੇ
ਅੰਗੂਰ ਸਾਡੇ ਰਹੇ ਖੱਟੇ
ਫਿਰ ਪਰ ਜੀਵਨ ਸੋਹਣਾ ਬੀਤਾ ਥੋੜਾ ਰੋਏ ਜਾਦਾ ਹੱਸੇ
ਕੀ ਹੋਇਆ ਜੇ ਅੰਗੂਰ ਮਿਲੇ ਖੱਟੇ
No comments:
Post a Comment