ਜੱਸਾ ਭੂਤ
ਖ਼ਰੂਦ ਕਰਦੇ ਸੀ ਸਿਰੇ ਦਾ ਕਹੌਂਦੇ ਸੀ ਗਦੂਤ
ਲੋਕੀਂ ਕਹਿਣ ਇਹ ਬਚਾ ਨਹੀਂ ਜੱਸਾ ਨਿਰਾ ਭੂਤ
ਹਰ ਰੋਜ਼ ਦੇ ਛਿੱਤਰ ਖਾ ਕੇ ਵੀ ਨਾ ਆਏ ਅਸੀਂ ਸੂਤ
ਬਿਰਧ ਉਮਰੇ ਹੱਸੀਏ ਯਾਦ ਕਰ ਇੱਕ ਕਰਤੂਤ
ਡੱਬੂ ਕੁੱਤਾ ਮੇਰਾ ਸਾਥੀ ਗੈਰਾਂ ਲਈ ਉਹ ਕੌੜਾ
ਛੂਹ ਕੀਤਾ ਮੈਂ ਉਹ ਗਰਧਾਰੀ ਲਾਲ ਪਿੱਛੇ ਦੌੜਾ
ਮਾਸਟਰ ਗਰਧਾਰੀ ਸੀ ਡਰਪੋਕ ਡੱਬੂ ਵੇਖ ਭਜਿਆ
ਤੇੜੋਂ ਧੋਤੀ ਖੁਲ ਗਈ ਜਾ ਦੁਰਗਾ ਦਾਸ ਵਿੱਚ ਵਜਿਆ
ਦੁਰਗੇ ਖੂੰਡੀ ਘੁਮਾ ਡੱਬੂ ਡਰਾਇਆ ਮਾਸਟਰ ਬਚਾਇਆ
ਬੁਲਾ ਦਫ਼ਤਰ ਦੁਰਗੇ ਹੈਡ ਮਾਸਟਰ ਨੇ ਕੰਨ ਮੇਰਾ ਪੁਟਿਆ
ਬਿਨਾਂ ਕੋਈ ਰਹਿਮ ਵਿਖਾਏ ਤੌਣੀ ਚਾੜੀ ਖ਼ਾਸਾ ਕੁਟਿਆ
ਅਸੀਂ ਵੀ ਮੋਟੀ ਚਮੜੀ ਅੱਖ ਨਾ ਝੱਮਕੀ ਨਾ ਅੱਥਰੂ ਬਹਾਇਆ
ਤੇਵਰ ਮੇਰੇ ਦੇਖ ਦੁਰਗਾ ਦਾ ਬੀ ਪੀ ਹੋਇਆ ਹੱਦੋਂ ਪਾਰ
ਮੈਂ ਕੁੱਟ ਖਾਂਦਾ ਜਿਤਿਆ ਦੁਰਗਾ ਕੁੱਟਦਾ ਗਿਆ ਹਾਰ
ਦੁਰਗੇ ਕਹਿ ਛੱਡਿਆ ਸਬੱਕ ਯਾਦ ਰਖੀਂ ਅਗਲੀ ਬਾਰ
ਅਸੀਂ ਹੋਰ ਮਿੱਟੀ ਦੇ ਬਣੇ ਬਾਜ਼ ਨਾ ਆਏ ਨਿਤ ਦਿਨ ਖਾਈ ਮਾਰ
ਉਹ ਦਿਨ ਉਨਾਂ ਸ਼ਰਾਰਤਾਂ ਬਾਰੇ ਸੋਚ ਅੱਜ ਮੁੱਖ ਆਏ ਮੁਸਕਾਨ
ਜੋ ਅਸੀਂ ਅੱਜ ਉਹ ਉਸ ਗਦੂਤ ਕਾਰਨ ਸੱਚ ਇਹ ਜਾਣ
No comments:
Post a Comment