ਜੇ ਕੁਆਰੀ
ਕੋਸਦੇ ਉਹ ਜਿੰਦ ਨੂੰ ਜੇ ਜਿਨਾਂ ਦੀ ਰਹਿ ਜਾਂਦੀ ਕੁਆਰੀ
ਜ਼ਿੰਦਗੀ ਉਹ ਖੁਸ਼ੀ ਦੀ ਜੀ ਜਾਂਦੇ ਜੇ ਕਰਦੇ ਆਪ ਨਾਲ ਯਾਰੀ
ਜੇ ਮੈਂ ਹੋਰ ਪੜ੍ਹ ਜਾਂਦਾ
ਗਿਆਨੀ ਮੈਂ ਬਣ ਜਾਂਦਾ
ਦਸ ਤੋਂ ਮੈਂ ਹੋਇਆ ਨਾ ਪਾਰ
ਸੂਫ਼ੀ ਨਹੀਂ ਰਿਆ ਗਵਾਰ ਦਾ ਗਵਾਰ
ਜੇ ਮੈਂ ਮਹਿਨਤ ਕਰ ਕਰਦਾ ਕਮਾਈ
ਤਰਸਦਾ ਨਾ ਧੰਨ ਲਈ ਹੁੰਦਾ ਸਰਮਾਈ
ਜੇ ਮੇਰੀ ਰਹਿ ਗਈ ਕੁਆਰੀ
ਸਮਝਿਆਂ ਮੈਂ ਕਿਸਮਤ ਮਾੜੀ
ਜੇ ਮੈਂ ਦੁਨਿਆਦਾਰੀ ਸਿਖ ਲੈਂਦਾ
ਜ਼ਿਮੇਂਦਾਰੀ ਨਾਲ ਗ੍ਰਿਸਤ ਚਲੋਂਦਾ
ਖੁਸ਼ ਰਹਿੰਦੀ ਮੇਰੀ ਅੱਧ ਅੰਗੀ
ਜਨਤ ਬਣਦਾ ਘਰ ਉਮਰ ਲੰਘਦੀ ਚੰਗੀ
ਅਕਲ ਨਾ ਵਰਤੀ ਕੀਤੀ ਹੂੜਮਾਰੀ
ਜੇ ਮੇਰੀ ਰਹਿ ਗਈ ਕੁਆਰੀ
ਜੇ ਜੇ ਮੇਰੀ ਹੋ ਜਾਂਦੀ ਪੂਰੀ
ਜੋ ਜੀਵੀ ਉਹ ਨਾ ਜੀਂਦਾ ਸ਼ਾਇਦ ਹੁੰਦੀ ਅਧੂਰੀ
ਮੈਂ ਨਾ ਕੋਸਾਂ ਜ਼ਿੰਦਗੀ ਨੂੰ ਚਾਹੇ ਜੇ ਮੇਰੀ ਰਹੀ ਕੁਆਰੀ
ਆਪਣੀ ਜੀਵਨੀ ਨਾਲ ਮੈਂ ਖੁਸ਼ ਕਰ ਲਈ ਆਪ ਨਾਲ ਯਾਰੀ
No comments:
Post a Comment