Saturday, March 23, 2024

ਗਦੂਤ ਬਚਪਨ wf p3

           ਗਦੂਤ ਬਚਪਨ


ਜਵਾਕ ਅਸੀਂ ਨਾਨਕੀਂ ਹੁੰਦੇ ਸੀ ਗਦੂਤ

ਅੱਥਰੇ ਸੀ ਅੱਤ ਦੇ ਔਂਦੇ ਛਿੱਤਰਾਂ ਨਾਲ ਸੂਤ

ਕਰਤੂਤਾਂ ਸਾਡਿਆਂ ਐਸਿਆਂ ਨਾਮ ਸਾਡਾ ਬਦਨਾਮ

ਕਾਰਾ ਕਰ ਜਾਏ ਹੋਰ ਕੋਈ ਸਿਰ ਸਾਡੇ ਇਲਜ਼ਾਮ

ਟੋਲੀ ਸਾਡੀ ਚੋਂ ਇੱਕ ਨੇ ਹੁੱਕੇ ਦਾ ਸੂਟਾ ਲਾਇਆ

ਬਾਬਾ ਮੇਲਾ ਜਦ ਬੋਲਿਆ ਖੂਬ ਉਸ ਨੂੰ ਚਿੜਾਇਆ

ਬਾਬਾ ਜੀ ਬਾਹਮਣ ਕੱਟੀ ਨਾਲੀ ਸਾਬਣ ਨਾਲ ਹੁੱਕਾ ਧੋਇਆ

ਭਰੱਸ਼ਟ ਮੰਡੀਰ ਨੇ ਹੁੱਕਾ ਸੀ ਕੀਤਾ ਹੁਣ ਪਵਿਤ੍ਰ ਹੋਇਆ

ਸ਼ਿਕਾਇਤ ਬਾਬੇ ਮੇਲੇ ਲਾਈ ਤਾਏ ਮੋਨੂੰ ਲਿਆ ਬੁਲਾਈ

ਆਓਂਦੇ ਦੇ ਦੋ ਥੱਪੜ ਜੜੇ ਪੁੱਛੀ ਨਾ ਸਫ਼ਾਈ

ਸ਼ੁਕਰ ਕੋਲੋਂ ਬਾਬਾ ਕੂ ਪਿਆ ਕਹੇਂ ਇਸ ਨਹੀਂ ਕੀਤਾ

ਉਹ ਛੋਰਾ ਸੀ ਜੱਗੂ ਦਾ ਨਾਮ ਉਸ ਦਾ ਸ਼ਾਇਦ ਮੀਤਾ

ਸ਼ਰਾਰਤ ਕੀਤੀ ਕਿਸੇ ਹੋਰ ਨੇ ਸਜ਼ਾ ਅਸੀਂ ਪਾਈ

ਬਦ ਨਾਲੋਂ ਬਦਨਾਮ ਬੁਰਾ ਕਹਾਵਤ ਸਾਮਣੇ ਆਈ

ਸਿਆਣੇ ਹੋਏ ਵੇਖ ਸ਼ਰਾਰਤ ਪੋਤੇ ਦੀ ਗੁੱਸੇ ਹੈਏ ਫਿਰ ਹੱਸਿਆ

ਯਾਦ ਆਈ ਇਸ ਉਮਰੇ ਤੂੰ ਵੀ ਨਹੀਂ ਘੱਟ ਸੀ ਆਪ ਜੱਸਿਆ

No comments:

Post a Comment