ਮਨਹੂਸ ਦਿਨ
ਕਦੀ ਕੋਈ ਐਸਾ ਮਨਹੂਸ ਦਿਨ ਆਏ
ਇਕ ਤੋਂ ਬਾਦ ਇਕ ਵਿਪਤਾ ਪਾਏ
ਮੇਰੀ ਵੀ ਇਕ ਦਿਨ ਸ਼ਾਮਤ ਆਈ
ਦਸਾਂ ਤੁਹਾਨੂੰ ਨਾ ਹਸਿਓ ਭਾਈ
ਗੂੜੇ ਲਾਲ ਰੰਗ ਦਾ ਕੁੜਤਾ ਸੀ ਸਮਵਾਇਆ
ਪਿੰਡ ਨੂੰ ਆਪਣਾ ਟੌਰ ਸੀ ਦਖੌਣਾ ਚਾਹਿਆ
ਟੌਰ ਕਢ ਗਲੀ ਚੋਂ ਨਿਕਲਿਆ
ਅਗੋਂ ਪਿੰਡ ਦਾ ਸਾਨ ਸੀ ਮਿਲਿਆ
ਲਾਲ ਰੰਗ ਞੇਖ ਸਾਨ ਦਾ ਖੂਨ ਸੀ ਖੌਲਿਆ
ਬੜਕ ਮਾਰ ਉਹ ਮੇਰੇ ਪਿੱਛੇ ਹੋ ਲਿਆ
ਟੋਏ ਵਿੱਚੋਂ ਨਿਕਲ ਮੈਂ ਖੂਹ ਵਿੱਚ ਡਿੱਗਿਆ
ਜਾਨ ਬਚਣ ਲਈ ਤੂੜੀ ਅੰਦਰ ਮੈਂ ਵੜਿਆ
ਕਾਹਲੀ ਨਾਲ ਬੂਹਾ ਜਦ ਮੈਂ ਭੇੜਿਆ
ਚੁਗਾਠ ਹਿੱਲੀ ਭੂੰਡ ਦਾ ਖਖਰ ਛੇੜਿਆ
ਭੂੰਡ ਲੜੇ ਮੂੰਹ ਤੇ ਅਖ ਦੇ ਕੋਲ
ਸੁਣਿਆ ਮੂੰਹ ਹੋਇਆ ਗੋਲ ਮਟੋਲ
ਅੱਖਾਂ ਰਹਿ ਗਈਆਂ ਛੋਟਿਆਂ ਖੁਲਣ ਜਰਾ ਜਰਾ
ਮੁਹਾਂਦਰਾ ਬਦਲਿਆ ਲੱਗਾਂ ਚੰਗੇਜ਼ ਖਾਂ ਦਾ ਭਰਾ
ਹਮਦਰਦੀ ਨਾ ਕੋਈ ਕਰੇ ਸਾਰਿਆਂ ਲਈ ਇਹ ਤਮਾਸ਼ਾ
ਟੌਰ ਵਿਖੌਣ ਨਿਕਲਿਆ ਪਿੰਡ ਨੂੰ ਬਣਿਆ ਪਿੰਡ ਲਈ ਹਾਸਾ
ਉਹ ਦਿਨ ਜਾਏ ਇਹ ਦਿਨ ਆਇਆ
ਲਾਲ ਪੌਣ ਦੀ ਹਿੰਮਤ ਨਹੀਂ ਕੀਤੀ
ਬਿਰਧ ਉਮਰੇ ਉਹ ਯਾਦ ਕਰ ਮੁਸਕਰਾਂਵਾਂ ਸੋਚਾਂ ਚੰਗੀ ਸੀ ਬੀਤੀ
No comments:
Post a Comment