ਬਣੋ ਆਪਣਾ ਯਾਰ
ਇਹ ਦੁਨੀਆਂ ਉਸੇ ਪਿਆਰੀ ਆ
ਜਿਸ ਦੀ ਉਸ ਨਾਲ ਯਾਰੀ ਆ
ਵੇਖ ਉਸ ਨੂੰ ਉਹ ਸਰਬਸਮਾਇਆ
ਸੱਭ ਉਸ ਦੇ ਆਪਣੇ ਨਹੀਂ ਕੋਈ ਪਰਾਇਆ
ਬਣਾ ਉਸ ਨੂੰ ਯਾਰ ਆਪਣਾ
ਬੇੜਾ ਲਾ ਪਾਰ ਆਪਣਾ
ਆਦ ਵਿੱਚ ਸੀ ਉਹ ਏਕ
ਏਕ ਤੋਂ ਆਪ ਬਣਿਆ ਅਨੇਕ
ਇੱਕ ਨੇ ਆਪ ਨੂੰ ਸੱਭ ਵਿਚ ਪਾਇਆ
ਇਸ ਤਰ੍ਹਾਂ ਉਸ ਸੱਭ ਉਪਾਇਆ
ਪੌਣਾਂ ਜੇ ਉਸ ਦਾ ਭੇਦ
ਆਪ ਵਿੱਚ ਸੱਭ ਵਿੱਚ ਉਸ ਨੂੰ ਦੇਖ
ਅਲੱਗ ਜਾਂਣੇ ਆਪ ਨੂੰ ਇਹ ਮਾਇਆ ਦਾ ਖੇਲ
ਸੋਚੇਂ ਮੈਂ ਵਿਛੜਿਆ ਉਸ ਤੋਂਂ ਕਿੰਝ ਕਰਾਂ ਮੇਲ
ਉਹ ਤੇਰੇ ਵਿੱਚ ਇਹ ਤੂੰ ਭੁੱਲਿਆ
ਲੱਭਣ ਉਸ ਨੂੰ ਮਜ਼ਬ ਰਾਹੀਂ ਰੁਲਿਆ
ਭਾਲੇਂ ਉਸ ਨੂੰ ਮਸਜ਼ਿਦ ਮੰਦਰ
ਝਾਕੇਂ ਤਾਂ ਪਾਂਵੇਂ ਉਸ ਨੂੰ ਆਪਣੇ ਅੰਦਰ
ਤੂੰ ਉਸ ਦਾ ਹਿਸਾ ਮੱਨ ਆਪਣੇ ਨੂੰ ਮਨਾਂ
ਆਪਣੇ ਆਪ ਵਿੱਚ ਲਵੈਂਗਾ ਉਸ ਨੂੰ ਪਾ
ਪਿਆਰੀ ਬਣੂ ਦੁਨਿਆਂ ਕਰੇਂ ਜੇ ਸੱਭ ਨਾਲ ਪਿਆਰ
ਯਾਰ ਬਣਾ ਆਪ ਨੂੰ ਆਪਣਾ ਬਣੂ ਉਹ ਵੀ ਤੇਰਾ ਯਾਰ
No comments:
Post a Comment