Wednesday, January 19, 2022

ਮੰਨਿਆ ਕਹਿਣਾ p3

                   

                          ਮੰਨਿਆ ਕਹਿਣਾ

ਮੰਨ ਲੈ ,ਹੁਣ ਤਾਂ ਮੰਨ ਜਾ ਮੇਰਾ ਕਹਿਣਾ

ਰਹਿਣਾ ਤੇ ਇੱਕ ਦੂਜੇ ਨਾਲ ਹੀ ਰਹਿਣਾ

ਬਹੁਤ ਸੋਚਿਆ ,ਤੇ ਬੜਾ ਮੈਂ ਵਿਚਾਰਾ

ਇਸ ਤੋਂ ਇਲਾਵਾ ਨਹੀਂ ਕੋਈ ਚਾਰਾ

ਰੱਬ ਜੋੜੀ ਸਾਡੀ ਮੇਲ ਦੀ ਬਣਾਈ

ਉੱਤੋਂ ਕਿਸਮੱਤ ਵੱਡਭਾਗੀ ਪਾਈ

ਏਨੇ ਵਰੇ ਸੋਹਣੇ ਕੱਠੇ ਗੁਜ਼ਾਰੇ

ਸਹਿਆਂ ਔਖਿਆਂ ਘੜੀਆਂ,ਮਜ਼ੇ ਵੀ ਮਾਰੇ

ਨੁਕਸ ਇੱਕ ਦੂਜੇ ਵਿੱਚੋਂ ਲੱਭਣਾ ਛੱਡੀਏ

ਕੌੜਾ ਬਾਕ  ਦੂਜੇ ਲਈ ,ਮੂੰਹੋਂ ਨਾ ਕੱਢੀਏ

ਮਿਠੜੇ ਮਿਠੜੇ ਬੋਲੀਏ ਬੋਲ

ਸੁਣੀਏ ਬਹਿ ਇੱਕ ਦੂਜੇ ਕੋਲ

ਲੜਾਈ ਕਰਨ ਨਾ ਨਹੀਂ ਕੁੱਛ ਬਣਦਾ

ਖੂਨ ਐਂਵੇਂ ਖੌਲੇ,ਘਰ ਦਾ ਸਕੂਨ ਵੀ ਜਾਂਦਾ

ਗਿਲਾ ਗੁਸਾ ਕਿਓਂ ਅਸੀਂ  ਕਰੀਏ

ਦਿੱਲੀਂ ਪਿਆਰ ਇੱਕ ਦੂਜੇ ਤੇ ਮਰੀਏ

ਕਿਸਮੱਤ ਸੱਭ ਦਿਤਾ,ਹੈ ਨਹੀਂ ਕੋਈ ਤੋਟ

ਤੂੰ ਵੀ ਸੌਖਾ,ਮੈਂਨੂੰ ਵੀ ਨਹੀਂ ਕੋਈ ਲੋੜ

ਰਿਹਾ ਮੈਂ ਹੂੜਮਾਰ,ਮੰਨਿਆ,ਕਹਿ ਨਾ ਕੁੱਛ ਹੋਰ

ਕਰੂਂ ਮੈਂ ਜੇਰਾ ਅੱਜ ਤੋਂ,ਮੰਨੂੰ  ਮੈਂ ਤੇਰਾ ਕਹਿਣਾ

ਮੈਂਨੂੰ ਸਿਰਫ਼ ਤੇਰੀ ਪਰਵਾਹ,ਜੱਗ ਤੋਂ ਕੀ ਲੈਣਾ

ਸੋਹਣੀ ਮੈਂਨੂੰ ਤੂੰ ਲੱਗੇਂ ,ਮੈਂਨੂੰ ਪਤਾ ਮੈਂ ਤੈਂਨੂੰ ਪਿਆਰਾ

ਖ਼ੁਸ਼ੀ ਇੱਕਠੇ ਬਖ਼ਸ਼ੇ,ਬਖ਼ਸ਼ੇ ਇੱਕ ਦੂਜੇ ਦਾ ਸਹਾਰਾ

 

  


2 comments:

  1. Very valuable advisory, need to be lmplemnted forthwith
    Thanks so much we all need to heed to your advice.

    ReplyDelete