ਦੋ ਬੁੱਢੇ ਗਵਾਚੇ
ਦੋ ਬੁੱਢੇ ,ਇੱਕ ਦਿਲੋਂ ਜਵਾਨ, ਦੋਨੋ ਯਾਦੋਂ ਅੱਧੇ
ਦਿਨ ਦਿਹਾੜੇ ਗਵਾਚੇ ਦੇਰ ਨਾਲ ਲੱਭੇ
ਪਹਿਲੀ ਹੈ ਕਨੇਡਾ ਦੀ ਕਹਾਣੀ
ਹੈ ਇਹ ਨਵੀਂ ਨਹੀਂ ਪੁਰਾਣੀ
ਦੂਜੀ ਪੁਰਾਣੀ ਦੋਸਤ ਨੇ ਦੱਸੀ ਚੰਡੀਗੱੜ ਦੀ
ਕਹਿੰਦਾ ਹੈ ਇਹ ਸੱਚੀ ਨਹੀਂ ਮੰਨ ਘੱੜਦੀ
ਪਹਿਲੀ
ਸਵੇਰੇ ਬੁੱਢਾ ਕਸਰੱਤ ਲਈ ਨਿਕਲਿਆ ਸਾਇਕਲ ਤੇ ਹੋਇਆ ਸਵਾਰ
ਖੁੱਲਿਆਂ ਸੁਨਿਆਂ ਸੜਕਾਂ ਸੱਝਰਾ ਸੂਰਜ,ਮੋਸਮ ਵਿੱਚ ਸੀ ਨਿਖਾਰ
ਬੁੱਢੇ ਨੇ ਚੌਫੇਰੇ ਨਜ਼ਰ ਘੁਮਾਈ ਨਾ ਟ੍ੱਕ ਨਾ ਕੋਈ ਕਾਰ
ਜੋ ਵੇਖਿਆ ਸੋਹਣਾ ਲੱਗਿਆ ,ਨੱਸੀ ਜਾਵੇ ਇੱਕ ਮੁਟਿਆਰ
ਧੱੜਕਦੇ ਦਿੱਲ ਉਸ ਪਿੱਛੇ ਚੱਲਾ ,ਮਾਰ ਕੇ ਪੈਡਲ ਚਾਰ
ਲੱੜਕੀ ਸੀ ਚੱੜ ਜਵਾਨੀ ,ਛੋਟੀ ਸੀ ਨਿਕਰ ਪਾਈ
ਮਨਮੋਹਣਿਆ ਲਤਾਂ ਸੀ ਨੰਗਿਆਂ ,ਨੱਸੀ ਜਾਵੇ ਬੇ-ਪਰਵਾਹੀ
ਬਾਬਾ ਪਿੱਛੇ ਪਿੱਛੇ ਤੇਜ਼ ਪੈਡਲ ਲਾਵੇ
ਬੁੱਢਾਪਾ ਉਸ ਦਾ ਉਸ ਨੂੰ ਯਾਦ ਦਲਾਵੇ
ਸਾਹ ਸੀ ਚੜਿਆ ਇੱਕ ਜਾਵੇ ਇੱਕ ਆਵੇ
ਕਾਰ ਇੱਕ ਓਥੇ ਆਈ
ਉਸ ਪਰੀ ਵਿੱਚ ਬੈਠਾਈ
ਬੁੱਢੇ ਖੜਾ ਰਹਿ ਗਿਆ ਓਥੇ ਤਨਹਾ
ਕਿਥੇ ਪਹੁੰਚਾ ਕੁੜੀ ਪਿੱਛੇ ,ਉਸੇ ਨਾ ਪਤਾ
ਫੋਨ ਕੀਤਾ ਘਰ ਮੈਂ ਹਾਂ ਗਵਾਚਾ
ਮੈਂਨੂੰ ਆ ਕੇ ਤੁਸੀਂ ਲਵੋ ਬਚਾ
ਘਰ ਬਾਬੇ ਨੂੰ ਪੁਛਿਆ ਏਡੀ ਦੂਰ ਕਿਵੇਂ ਗਿਆ
ਕਹੇ ਯਾਦਦਾਸ਼ਤ ਘੱਟ ਹੈ, ਮੈਂ ਹਾ ਭੁੱਲਿਆ
ਉਹ ਦਿਨ ਜਾਵੇ ਇਹ ਦਿਨ ਆਇਆ
ਕਿਸੇ ਪਿੱਛੇ ਨਹੀਂ ਜਾਣਾ ਬਬੇ ਕੰਨੀ ਹੱਥ ਲਾਇਆ
ਦੂਜੀ
ਦੁਰਗਾ ਦਾਦੀ ਜੱਦ ਪਹੁੰਚੀ ਘਰ
ਪੁੱਛੇ ਬੁੱਢਾ ਨਹੀਂ ਦਿਖੇ ਕਿਥੇ ਗਿਆ ਮਰ
ਘਰ ਵਾਲੇ ਬੋਲੇ ਤੇਰੇ ਨਾਲ ਸੀ ਗਿਆ
ਨਹੀਂ ਦੇਖਿਆ, ਤੇ ਇਥੇ ਨਹੀਂ ਪਰਤਿਆ
ਦਾਦੀ ਕਹਿੰਦੀ ਰਾਹ ਵਿੱਚ ਸਲੇਹੀ ਸੀ ਮਿਲੀ
ਕਰਨ ਲੱਗੀ ਨੂੰਹ ਦੀ ਉਹ ਚੁੱਗਲੀ
ਤੁਹਾਡੇ ਬਾਬੇ ਭੱਗਤੇ ਨੂੰ ਮੈਂ ਕਹਿਆ ,ਅੱਗੇ ਤੁਰੇ ਜਾਓ
ਮੈਂ ਪੱਲ ਵਿੱਚ ਪਿੱਛੇ ਆਈ ,ਤੁਸੀਂ ਨਾ ਘੱਭਰਾਓ
ਉਹ ਪੱਲ ਗਿਆ ਇਹ ਪੱਲ ਆਇਆ
ਕਿਤੇ ਵੀ ਉਹ ਨਜ਼ਰ ਨਹੀਂ ਆਇਆ
ਬੋਲੀ ਹੁਣੇ ਨੱਸੋ ਹਰ ਪਾਸੇ ਜਾਵੋ
ਬਾਬੇ ਭੱਗਤੇ ਨੂੰ ਲੱਭ ਘਰ ਲੈ ਆਵੋ
ਏਧਰ ਨਸੇ ਓਧਰ ਨਸੇ ਗਏ ਵੀ ਉਹ ਥਾਣੇ
ਸ਼ਹਿਰ ਦੇ ਹਸਪਤਾਲ ਵੀ ਸਾਰੇ ਉਨਾਂ ਨੇ ਛਾਣੇ
ਬਾਬੇ ਭਂਗਤੇ ਦਾ ਨਹੀਂ ਮਿਲਿਆ ਕੋਈ ਪਤਾ -ਸ਼ਤਾਹ
ਬਾਬਾ ਹੁਣ ਸੀ ਇੱਕ ਦਿਨ ਤੋਂ ਲਾ-ਪਤਾ
ਗੁੱਮ ਸ਼ੁਦਾ ਦਾ ਅੱਖਬਾਰੇ ਇਸ਼ਤਿਆਰ ਕਢਾਇਆ
ਲੱਭਣ ਵਾਲੇ ਲਈ ਵੱਡਾ ਇਨਾਮ ਛਪਾਇਆ
ਉਸੇ ਰਾਤ ਹੀ ਇੱਕ ਸਖਸ਼ ਭਗਤੇ ਨੂੰ ਘਰ ਛੱਡਣ ਆਇਆ
ਦੱਸ ਮੀਲ ਦੂਰ ਗੁਰਦਵਾਰੇ ਬੈਠਾ ਸੀ ਉਸ ਨੂੰ ਬਾਬਾ ਮਿਲਿਆ
ਪੋਤਾ ਪੁੱਛੇ ਏਡੀ ਦੂਰ ਕਿਵੇਂ ਤੂੰ ਪਹੁੰਚਿਆ ਭਾਈਆ
ਦੁਰਗਾ ਨੇ ਕਹਿਆ ਸੀ ,ਟੁਰਦਾ ਜਾ ਮੈਂ ਪਿੱਛੇ ਆਈ
ਮੈਂ ਟੁਰਦਾ ਗਿਆ ਟੁਰਦਾ ਗਿਆ ਪਿੱਛੋਂ ਕਿਸੇ ਵਾਜ ਨਾ ਲਗਾਈ
ਟੁਰਦੇ ਟੁਰਦੇ ਸਾਹ ਸੀ ਚੜਿਆ
ਮੀਲ ਪੱਥਰ ਨਾਲ ਢੋਹ ਲਾ ਮੈਂ ਖੜਿਆ
ਤਰਸ ਖਾ ਇੱਕ ਭੱਲੇ ਮਾਨਸ ਨੇ ਗੁਰਦਵਾਰੇ ਬੈਠਾਇਆ
ਅੱਜ ਇਹ ਰੱਬ ਦਾ ਫ਼ਰਿਸ਼ਤਾ ਮੈਂਨੂੰ ਘਰ ਲੈ ਆਇਆ
ਸ਼ੁਕਰ ਕਰਾਂ ਤੇਰੇ ਬਿਨ ਦੁਰਗਾ ਮੈਂ ਸੀ ਘੱਭਰਾਇਆ
ਦੁਰਗਾ ਬੋਲੀ ਪੱਛਤਾਵਾ ਮੈਂਨੂੰ ਮੈਂ ਤੈਂਨੂੰ ਸੀ ਗਵਾਇਆ
ਰੱਬ ਦੀ ਮਹਿਰਬਾਨੀ ਭੱਗਤਾ ਤੂੰ ਸਲਾਂਮੱਤ ਘਰ ਆਇਆ
***********
दो बुढे गवाचे
दो बुॅढे,एक दिलों जवान,दोनो यादों अध्धे
दिन दिहाङे गवाचे,देर नाल लॅभे
पहिली है कनेडा दी कहाणी
है नवीं नहीं पुराणी
दूजी पुराणी दोसत ने दॅसी चंडीगङ दी
कहिंदा है इह स्च्ची नहीं मन घॅङदी
पहिली
सवेरे बुॅढा कसरॅत लई निकलिआ,साईकॅल ते होयिआ स्वार
खुलिआं सुनिआ सङकां,सझरा सूरज,मौसम विच निखार
बुॅढे चौफेरे नज़र घुमाई,ना टरॅक्क ना कोई कार
जो वेखियिआ सोहणा लगिआ,नॅसी जावे एक मुटियार
धॅङकदे दिल उस पिच्छे चलिआ,मार के पैडल चार
लङकी दी सी चङ जवानी,छोटी सी निक्कर पाई
मनमोहणिआं लॅतां नंगिआ,नॅसी जाए बे-परवाही
बाबा पिॅच्छे पिंच्छे तेज़ पैडल लावे
बुॅढापा उस दा उस नू याद दिलावे
साह सी चङिआ ,एक आवे एक जावे
कार सी एक ओथ्थे आई
उस परी विच बैठाई
बुॅढा खङा रहि गिआ उथ्थे तन्हा
किथ्थे पहुंचा कुङी पिच्छे,उसे ना पता
फोन करदा घर,मैं हां गवाचा
मैंनू आ के तुसीं लवो बचा
घर बाबे नू पुछिआ,ऐडी दूर किवें गिआ
कहे याददाशत घॅट है ,मैं हां भुलिआ
उह दिन जावे ,इह दिन आयिआ
किसे पिच्छे नहीं जाणा ,बाबे कनी हॅथ लायिआ
दूजी
दुरगा दादी जॅद पहुंची घॅर
पुच्छे बुॅढा नहीं दिखे,किथ्थे गिआ मर
घर वाले बोले तेरे नाल सी गिआ
नहीं देखिआ,ते इथ्थे नहीं परतिआ
दादी कहिंदी राह विच सहेली सी मिली
करन लंगी नूंह दी चुगली
तुहाडे बाबे भगते नू मैं किहा,अगे टुरे जाओ
मैं पॅल विच पिच्छे आई,तुसीं ना धबराओ
उह पॅल गिआ एह पॅल आयिआ
किते वी ओह नज़र नहीं आयिआ
बोली हुणे नॅसो,हर पासे जावो
बाबे भगते नू लॅभ घर लै आवो
ऐधर नॅसे उधर नॅसे,गए वी उह थाणे
शहिर दे हस्पताल वी सारे छाणे
बाबे भगते दा नहीं मिलिआ कोई पता -शताह
बाबा हुण सी एक दिन तों ला-पता
गुणशुदा दा अखबारे इशतिहार कडायिआ
लॅभण वाले लई वड्डा ईनाम छपायिआ
उसे रात ही एक सक्षश भगते नू घर छॅडण आयिआ
दस मील दूर,गूरूदवारे बैठा सी,उस नू बाबा मिलिआ
पोता पुछे ऐडी दूर किवें तूं पहुंचिआ भाईआ
दुरगा ने किहा सी टुरदा जा, मैं पिॅच्छे आई
मैं टुरदा गिआ टुरदा गिआ,पिच्छों किसे वाज ना लगाई
टुरदे टुरदे साह सी चङिआ
मील पथ्थर नाल ढोह ला मैं खङिआ
तरस खा एक भॅलेमानस ने गुरूदवारे बैठायिआ
अज इह रॅब दा फरिश्ता मैंनू घर लै आयिआ
शुकर करां तेरे बिन दुरगा मैं सी घबरायिआ
दुरगा बोली पॅच्छतावा मैंनू ,मैं तैंनू सी गवायिआ
रॅब दी महिरबानी भगता,तूं सलामॅत घर आयिआ