ਬੀਵੀ ਖ਼ੁਸ਼????
ਬਾਹਰ ਜੋ ਸ਼ੇਰ ਬਣ ਵਿਖੌਂਦੇ
ਪਰ ਘਰ ਵਿੱਚ ਬਿੱਲੀ ਵਾਂਗ ਮਿਓਂਦੇ
ਬਾਹਰ ਨਾ ਉਹ ਕਦੀ ਕਿਸੇ ਨੂੰ ਸਲਹੌਂਦੇ
ਪਰ ਘਰ ਵਿੱਚ ਬੀਵੀ ਦੇ ਹੀ ਗੀਤ ਗੌਂਦੇ
ਘਰ ਵਾਲੀ ਲਈ ਸਿਲਕ ਸਾੜੀ ਲਿਓਂਦੇ
ਆਪ ਚਾਹੇ ਸਿਰਫ਼ ਕੱਛਾ ਹੀ ਪਾਓਂਦੇ
ਬੀਵੀ ਦੇ ਰਿਸ਼ਤੇਦਾਰ ਚਾਹੇ ਨਹੀਂ ਭਾਓਂਦੇ
ਫਿਰ ਵੀ ਉੱਨਾ ਨਾਲ ਹੱਸਦੇ ਗੌਂਓਂਦੇ
ਬੀਵੀ ਦੀ ਹਮੇਸ਼ਾਂ ਗੱਲ ਹੈ ਸੁਣਦੇ
ਅਪਣਾ ਹਾਲ ਕਦੀ ਨਾ ਸੁਣੌਂਦੇ
ਸ਼ਾਦੀ ਦੀ ਵਰਾਗੰਡ ਕਦੀ ਨਾ ਭੁਲਦੇ
ਬੀਵੀ ਲਈ ਹਮੇਸ਼ਾ ਤੋਫ਼ਾ ਲਿਓਂਦੇ
ਆਪ ਕੰਜੂਸੀ ਕਰ ਸ਼ਰਾਬ ਨਾ ਪੀਵਣ
ਬੀਵੀ ਲਈ ਪੈਸਿਆਂ ਦਾ ਹੱੜ ਵਹੌਂਦੇ
ਮਿਲੇ ਜੇ ਤੁਹਾਨੂੰ ਐਸਾ ਬੰਦਾ
ਜੋ ਔਰਤ ਨੂੰ ਖ਼ੁਸ਼ ਕਰ ਪਾਇਆ
ਪੁੱਛੇ ਉਸ ਨੂੰ ਕਿਂਝ ਕੀਤਾ ਉਸ ਇਹ ਧੰਦਾ
ਕਿਓਂਕਿ ਮੈਂ ਤਰਤਾਲੀ ਬਰਸ ਦਾ ਫਿਰਾਂ ਘੱਭਰਾਇਆ
ਅੱਗ ਤੱਕ ਹੈ ਸਮਝ ਨਾ ਕੁੱਛ ਵੀ ਪਾਇਆ
ਬੀਵੀ ਹੱਲੇ ਵੀ ਖ਼ੁਸ਼ ਨਹੀਂ ਚਾਹੇ ਬੱਲਦੀ ਅਪਣੀ ਕਾਇਆ
ਮਿਠਾ ਬੋਲਣਾ ਸਿਖਿਆ ਕੱਠੀ ਕੀਤੀ ਬਹੁਤ ਸਰਮਾਇਆ
ਫਿਰ ਵੀ ਮੈਂ ਅਪਣੀ ਬੀਵੀ ਖ਼ੁਸ਼ ਨਹੀਂ ਕਰ ਪਾਇਆ
ਫਿਰ ਵੀ ਮੈਂ ਅਪਣੀ ਬੀਵੀ ਨੂੰ ਖ਼ੁਸ਼ ਨਹੀਂ ਕਰ ਪਇਆ
No comments:
Post a Comment