Thursday, July 23, 2020

ਅੱਧੇ ਅਧੂਰੈ p1 h


                                                            ਅੱਧੇ ਅਧੂਰੇ




ਕੋਈ ਉੱਚੀ ਮੰਜ਼ਿਲ ਪਾਹੁੰਚ ਨਾ ਪਾਏ ,ਨਾ ਕੋਈ ਖ਼ਵਾਇਸ਼ ਹੋਈ ਪੂਰੀ
ਰੰਗ ਰੰਗੀਲੀ ਜਿੰਦਗੀ ਜੀ ਲਈ ,ਪਰ ਕਈ ਬਾਰ ਲੱਗੇ ਸਾਨੂੰ ਅਧੂਰੀ
ਕਿਥੋਂ ਆਏ ,ਕਿੱਥੋਂ ਗੁਜ਼ਰੇ, ਕਿੱਥੇ ਆਖਰ ਲੈ ਆਈ 
ਦੁੱਖ ਸੁੱਖ ਦਿਤਾ, ਕਦੀ ਹਸਾਇਆ, ਕਦੀ ਗਈ ਰੁਲਾਈ
ਕਈ ਅਸੀਂ ਭਲੇ ਕੰਮ ਕੀਤੇ ,ਕਈਆਂ ਦੇ ਅਸੀਂ ਹਰਜਾਈ
ਜੈਸੀ ਵੀ ਸੀ, ਜਿੰਦ ਸਾਡੀ ਸੀ ,ਕੋਈ ਅਫ਼ਸੋਸ ਨਹੀਂ ਹੈ ਭਾਈ
ਅਗਰ ਮਿਲੇ ਮੁੜ ਮੌਕਾ ,ਚੱਲਾਂਗਾ ਫਿਰ ਇਨ੍ਹੀਂ ਰਾਹੀਂ
ਪਿੰਡ ਵਿੱਚ ਬੱਚਪਨ ਬੀਤਿਆ, ਕਿਸਮੱਤ ਇਂਗਲੈਂਡ ਲੈ ਆਈ
ਅੰਗਰੇਜ਼ੀ ਦਿੱਨਾ ਵਿੱਚ ਸਿੱਖ ,ਪੜਾਈ ਵਿੱਚ ਬੁੱਧੀ ਵਿਖਾਈ
ਬਾਪੂ ਕਹੇ ਦਮਾਗੀ ਆ, ਇਸ ਹੈਰੋ ਸਕੂਲੇ ਦਵਾਂਗਾ ਪਾ
ਨਹਿਰੂ ਜਿੱਥੇ ਸੀ ਪੜਿਆ, ਇਸ ਨੂੰ ਵੀ ਪ੍ਧਾਨ ਦਵਾਂਗਾ ਬਣਾ
ਪੂਰੀ ਨਾ ਹੋ ਪਾਈ ਇਹ ਤਮੱਨਾ ,ਕਿਸਮੱਤ ਨੇ ਪਲਟਾ ਲਿਆ ਖਾ
ਹਿੰਦ ਚੀਨ ਦੀ ਬਾਹਸੱਟ ਦੀ ਲੜਾਈ, ਦੇਸ਼ ਪੇ੍ਮ ਦਿਤਾ ਜਗਾ
ਦੇਸ਼ ਸੇਵਾ ਲਈ ਫੌਜ ਵਿੱਚ ਜਾਣ ਦਾ ਦਿੱਲ ਲਿਆ ਬਣਾ
ਵਾਪਸ ਦੇਸ਼ ਪਰਤ, ਨਾਭੇ ਸਕੂਲੇ ਐਡਮਿਸ਼ਨ ਲੈ ਲੀਤੀ
ਦਸਵੀਂ ਵਿੱਚੋਂ ਹੀ NDA ਪਾਸ ਕੀਤਾ, ਗਿਆਰਵੀਂ ਵੀ  ਨਾ ਕੀਤੀ
ਏਅਰ ਫੋਰਸ ਗਏ, ਲੜਾਕੂ ਜਹਾਜ਼ ਵਿੱਚ ਛੂਹ ਲਿਆ ਆਸਮਾਨ
ਏਅਰ ਚੀਫ ਬਨਣ ਦਾ ਵਿੱਚੇ ਰਹਿ ਗਿਆ ਸਾਡਾ ਅਰਮਾਨ
ਫੌਜ ਛੇਤੀਂ ਛੱਡ ,ਕਰਨ ਲੱਗੇ ਬਾਹਰ ਆ ਕੇ ਵਿਆਪਾਰ
ਕੜੀ ਮਹਿਨੱਤ ਕੀਤੀ ,ਕੜਿਆਂ ਧੁੱਪਾਂ ਸਹੀਆਂ, ਕਾਰਜ ਨਾ ਆਇਆ ਸਾਰ
ਬਹੁਤੀ ਕਮਾਈ ਨਾ ਕਰ ਸਕੇ, ਬੀਵੀ ਨੂੰ ਨਾ ਆਇਆ ਰੱਜ
ਕਹੇ  ਤੁਸੀਂ ਕੀ ਤੀਰ ਮਾਰ ਲਿਆ ,ਤੁਹਾਨੂੰ ਨਹੀਂ ਕੋਈ ਚੱਜ
ਸੋਚਿਆ ਲਿੱਖਿਏ ਅਪਣੇ ਜੀਵਨ ਤੇ ਕੋਈ ਕਿਤਾਬ
ਹੱਡ ਬੀਤੀਆਂ ਯਾਦ ਕਰ, ਲੱਭਣ ਲੱਗੇ ਇਲਫ਼ਾਜ਼
ਯਾਦਾਂ ਜੋ ਯਾਦ ਆਂਈਂਆਂ, ਉਹ ਨਾ ਲਿੱਖਣ ਯੋਗ
ਪੱੜਨ ਵਾਲਾ ਪੱੜ ਕਹੇਗਾ ,ਬਾਬੇ ਨੂੰ ਦਿਮਾਗੀ ਰੋਗ
ਕਵਿਤਾ ਤੱਕ ਸੀਮਤ ਰਹਿ ਗਈ ,ਲਿੱਖ ਨਾ ਸਕੇ ਕਿਤਾਬ
ਜੈਸੀ ਵੀ ਸੀ ਕੋਈ ਗਿਲਾ ਨਹੀਂ ,ਜੇ ਬੈਠ ਕਰਾਂ ਜਿੰਦਗੀ ਦਾ ਹਿਸਾਬ
ਹੁਣ ਤਾਂ ਉੱਪਰ ਸੁਨਣ ਵਾਲੇ ਅੱਗੇ ,ਇੱਕ ਹੀ ਹੈ ਅਰਦਾਸ
ਚੰਗੀ ਰਹੀ ,ਚਾਹੇ ਅਧੂਰੀ ਰਹੀ, ਜਦੋਂ ਪੂਰਾ ਹੋਵਾਂ ,ਰੱਖੀਂ ਅਪਣੇ ਪਾਸ 
**************
                             अध्धे अधूरे

कोई उच्ची मंज़ल पहुंच ना पाए,ना कोई खवायिश होई पूरी
रंग रंगीली ज़िंगदी जी लई,पर कई बार लॅगे अध्धूरी
किथों आए ,किथों गुज़रे, किथे आखर लै आई
दुख सुख दिता,कदी हसायिआ,कदी गई रुलाई
कई असीं भले कम कीते,कईंआ दे असीं हरजाई
जैसी वी सी,जिंद साडी सी,कोई अफसोस नहीं भाई
अगर मिले मुङ मौका,चलांगा फिर इन्हीं राहीं
पिंड विच बचपन बीतिआ,किस्मत England लै आई
अंगरेजी़ दिना विच सिख,पङाई विच बुधी विखाई
बापू कहे दिमागी आ,इस नू Harrow स्कूले दवांगा पा
Nehru जिथे सी पङिआ,इस नू वी प्रधान दवांगा बणा
पूरी ना हो पाई तमॅना,किस्मत ने पलटा लिआ खा
हंद चीन दी बाहसॅट दी लङाई,देश प्रेम दिता जगा
देश सेवा लई फौज विच जाणदा दिल लिआ बणा
वापस देश परत,PPS Nabhai स्कूले admission  लै लीति
दसवीं विच ही NDA पास कीता,गिआरवीं वी ना कीती
Air Forceगए,लङाकू जहाज विच छूह लिआ आसमान
Air Chief बनणा विचे रहि गिआ साडा अरमान
फौज छेतीं छॅड,करन लंगे बाहर आ के वियापार
कङी महिनत कीती,कॉङिआं धुपां सहिआं,कारज ना आयिआ सार
बहुती कमाई ना कर सके,बीबी नू ना आयिआ रॅज
कहे तुसीं की तीर मार लिआ,तुहानू नहीं कोई चॅज
 सोच्चिआ लिखिए अपणे जीवन ते कोई किताब
हॅड बीती याद कर,लभण लॅगे इलफाज़
यांदां जो याद आईंआं,उह ना लिखण योग
पङंन वाला पङ कहेगा,बाबे नू दिमागी रोग
कविता तक सीमत रहि गई,लिख ना सके किताब
जैसी वी सी,कोई गिला नहीं,जे बैठ के करां जिंदगी दा हिसाब
हुण तां उपर सुणनवाले अगे ,एक ही है अरदास
चंगी रही जां अधूरी रही,जदों पूरा होंवां, रखीं अपणे पास

No comments:

Post a Comment