ਪਹੁੰਚਾ ਬੰਦਾ ਰਾਹੀ ਬੰਦਾ
ਅਸੀਂ ਤਾਂ ਹਾਂ ਪਹੁੰਚੇ ਹੋਏ ਬੰਦੇ
ਕਰਦੇ ਨਹੀਂ ਮੰਜ਼ਲ ਪਿੱਛੇ ਦੌੜ ਭਜਾਈ
ਜਿੱਥੇ ਪਹੁੰਚੇ ਉਹ ਹੀ ਮੰਜ਼ਲ ਬਣਾਈ
ਗੱਡੀ ਨਾ ਹੋਵੇ ਖਰਾਬ ਰਾਹੀ ਘਭਰਾਵੇ
ਸੋਚ ਡਰੇ ਸ਼ਾਇਦ ਉਹ ਪਹੁੰਚ ਨਾ ਪਾਏ
ਫਿਕਰਾਂ ਵਿੱਚ ਰਾਤ ਉਸੇ ਨੀਂਦ ਨਾ ਆਵੇ
ਜਿੰਦਗੀ ਦੇ ਤਨਾਵ ਨਾਲ ਦਬਿਆ ਜਾਵੇ
ਪਹੁੰਚਾ ਹੋਇਆ ਹੈ ਪਹੁੰਚਾ ਅਪਣੇ ਟਿਕਾਣੇ
ਮੌਜ ਮਸਤੀ ਨਾਲ ਉਹ ਜਿੰਦਗੀ ਮਾਣੇ
ਤਨਾਵ ਕੀ ਹੁੰਦੇ ਉਸ ਦੀ ਬਲਾ ਜਾਣੇ
ਗੂੜੀ ਨੀਂਦ ਸੌਂਵੇਂ ਲੈ ਕਰ ਖ਼ੁਸ਼ੀ ਸਰਹਾਣੇ
ਰਾਹੀ ਰਾਹ ਵਿੱਚ ਧੰਨ ਦੌਲੱਤ ਪਿੱਛੇ ਨੱਸੇ
ਸ਼ੌਰਤ ਲਈ ਰਵੇ ਹਮੇਸ਼ਾ ਕਰਮ ਕੱਸੇ
ਰੋਂਦਾ ਰਹੇ ਚੀਜ਼ਾਂ ਲਈ ਕਿਆਮੱਤ ਬਾਦ ਹੱਸੇ
ਜਵਾਨੀ ਅਸਮਾਨ ਉੜੇ ਬੁਢਾਪੇ ਬਹਿਣ ਹੋ ਬੇ-ਵੱਸੇ
ਪਹੁੰਚੇ ਹੋਏ ਦਿੱਲ ਨੂੰ ਦੌਲਤ ਨਾ ਭਾਏ
ਸ਼ੌਰਤ ਨੂੰ ਵੀ ਉਹ ਕਦੀ ਨਾ ਚਾਹੇ
ਮੌਜ ਵਿੱਚ ਹੱਸਦੇ ਹੱਸਦੇ ਜਿੰਦ ਬਿਤਾਏ
ਜਵਾਨੀ ਦੀ ਮਹਿਨੱਤ ਬੁਢਾਪੇ ਸੁੱਖ ਲਾਏ
ਰਾਹ ਵਾਲੇ ਰਾਹ ਵਿੱਚ ਦੂਜੇ ਰਾਹਿਆਂ ਨਾਲ ਲੱੜਦੇ
ਬਾਕੀਆਂ ਨੂੰ ਵੇੱਖ ਈਰਖਾ ਵਿੱਚ ਸੜਦੇ
ਤਿਹਾਏ ਨੂੰ ਪਾਣੀ ਭੁੱਖੇ ਨੂੰ ਰੋਟੀ ਦੇਂਦੇ ਮਰਦੇ
ਦਿਲੀਂ ਨਫ਼ਰੱਤ ਕਿਸੇ ਪਿਆਰ ਨਹੀਂ ਕਰਦੇ
ਪਹੁੰਚਾ ਹੋਇਆ ਇੱਨਾਂ ਬਲਾਂਵਾਂ ਤੋਂ ਦੂਰ
ਅਪਣੀ ਹੋਰਾਂ ਦੀ ਖ਼ੁਸ਼ੀ ਵਿੱਚ ਮਸਰੂਫ਼
ਦਇਆਵਾਨ ਕਰਨ ਜ਼ਰੂਰੱਤ-ਮੰਦ ਦੀ ਮਦੱਦ ਜ਼ਰੂਰ
ਅਰਦਾਸ ਰੱਬ ਅੱਗੇ ਕਰਨ ਸੱਭ ਨੂੰ ਸੁਖੀ ਰਖੀਂ ਹਜ਼ੂਰ
?*********
पहुंचा बंदा राही बंदा
असीं नहीं आं राह दे बंदे
असीं तां हां पहुंचे होए बंदे
करदे नहीं मंज़िल पिॅछे दौङ भजाई
जिॅथ्थे पहुंचे उह ही मंज़िल बणाई
गॅडी ना होवे खराब,राही घभरावे
सोच्च डरे ,शायद पहुंच ना पावे
फिकरां विच उसे रात नींद ना आवे
जिंदगी दे तनाव नाल दॅबिआ जावे
पहुंचा होयिआ है पहुंचा अपणे टिकाणे
मौज मस्ती नाल उह जिंदगी माणे
तनाव की हुंदे उस दी बला जाणे
गूङी नींद सौंवें, लै कर खुशी सरहाणे
राही राह विच धॅन दौलत पिछे नॅसे
शौरत लई रवे हमेशां कमर कॅसे
रोंदा रहे चीज़ां लई,कियामत बाद हॅसे
जवानी अस्मान उङे, बुढापे बहिण हो बे-वॅसे
पहुंचे होए नू दौलत ना भाए
शौरत वी उह कदी ना चाहे
मौज विच हॅसदे हॅसदे जिंद बिताए
जवानी दी महिनत,बुढापे सुॅख लाए
राह वाले राह विच दूजे राहिआं नाल लङदे
बाकिआं नू वेख ईरखा विच सङदे
तिहाए नू पाणी ,भुॅखे नू रोटी देंदे मरदे
दिलीं नफ़रत किसे प्यार नहीं करदे
पहुंचा होयिआ इन्हां बलांवां तों दूर
अपणी,होरां दी खुशी विच मसरूफ़
दयिआवान करन ज़रुरॅत-मंद दी मदॅद ज़रूर
अरदास रॅब अगे करन,सॅब नू सुखी रखीं हज़ूर
So nice
ReplyDeleteThank you..would like to thank by name..but don't know
ReplyDelete